ਅਰਦਾਸ ਵਿਚਲਾ ਇਕ ਇਕ ਅੱਖਰ ਪਹਿਲਾਂ ਜੀਵਿਅਾ ਗਿਅਾ ਹੈ । ਨਾਮ ਜਪਿਅਾ ਗਿਅਾ ਹੈ, ਵੰਡ ਕੇ ਛਕਿਅਾ ਗਿਅਾ ਹੈ, ਦੇਗ ਚਲਾੲੀ ਗੲੀ ਹੈ, ਤੇਗ ਵਾਹੀ ਗੲੀ ਹੈ, ਵੇਖ ਕੇ ਅਣਡਿਠ ਕੀਤਾ ਗਿਅਾ ਹੈ, ਭਾਣੇ ਨੂੰ ਮਿੱਠਾ ਕਰਕੇ ਮੰਨਿਅਾ ਗਿਅਾ ਹੈ । ਤਾਂ ਹੀ ਅੈਸੇ ਜਪੀਅਾਂ-ਤਪੀਅਾਂ, ਪਿਅਾਰਿਅਾਂ ਸਚਿਅਾਰਿਅਾਂ ਦੀ ਪਾਵਨ ਕਮਾੲੀ ਨੂੰ ਯਾਦ ਕੀਤਾ ਜਾਂਦਾ ਹੈ ਤੇ ਦ੍ਰਵੇ ਹੋੲੇ ਮਨ ਨਾਲ “ਵਾਹਿਗੁਰੂ” ਨੂੰ ਯਾਦ ਕੀਤਾ ਜਾਂਦਾ ਹੈ । “ਵਾਹਿਗੁਰੂ” ਦੇ ਇਹ ਬੋਲ, ਅਾਪਣੀ ਜਿੰਦਗੀ ਵਿਚ ਅੈਸੀ ਕਮਾਈ ਦੀ ਅਾਕਾਂਖਿਅਾ ਦਾ ਅਾਵਾਜਾ ਹਨ ।

ਸਿੱਖ ਅਰਦਾਸ ਵਿੱਚ ਕੌਮ ਦੇ ਸ਼ਹੀਦਾਂ ਦਾ ਅਭਿਨੰਦਨ ਹੈ । ਜਿੰਨ੍ਹਾਂ ਬੰਦ ਬੰਦ ਕਟਵਾੲੇ, ਖੋਪਰੀਅਾਂ ੳੁਤਰਵਾੲੀਅਾਂ, ਅਾਰਿਅਾਂ ਨਾਲ ਤਨ ਚਿਰਵਾੲੇ, ਚਰਖੜੀਆਂ ਤੇ ਚੜ੍ਹੇ, ਪਰ ਸਿਦਕ ਨਹੀਂ ਹਾਰਿਅਾ, ਜਿਨ੍ਹਾਂ ਮਾਤਾਵਾਂ ਨੇਂ ਸਵਾ ਸਵਾ ਮਣ ਪੀਸਣ ਪੀਸੇ, ਅਾਪਣੇ ਬੱਚਿਅਾਂ ਦੇ ਟੋਟੇ ਟੋਟੇ ਕਰਵਾ, ਗਲਾਂ ਵਿਚ ਹਾਰ ਪੁਅਾੲੇ, ਪਰ ਭਾਣੇ ਨੂੰ ਮਿੱਠਾ ਕਰ ਮੰਨਿਅਾ, ਇਹਨਾਂ ਸਭਨਾਂ ਸ਼ਹੀਦਾਂ ਦਾ ਅਰਦਾਸ ਵਿੱਚ ਅਭਿਨੰਦਨ ਕੀਤਾ ਗਿਅਾ ਹੈ । ਪੰਥ ਨੇ ਕਦੇ ਅਾਪਣੇ ਸ਼ਹੀਦਾਂ ਨੂੰ ਨਹੀਂ ਵਿਸਾਰਿਅਾ ; ਸਦਾ ੳੁਹਨਾਂ ਨੂੰ ਅਾਪਣੀਅਾਂ ਅਰਦਾਸਾਂ ਦਾ ਅੰਗ ਬਣਾਇਆ । ੳੁਹਨਾਂ ਨੂੰ ਸਦਾ ਅਾਪਣੀ ਸਿਮਰਿਤੀ ਵਿੱਚ ਵਸਾਇਆ । ਅਾਪਣੇ ਅਭਿਮਾਨ ਨਾਲ ੳੁਹਨਾਂ ਨੂੰ ਜੋੜਿਅਾ । ਸੰਕਟ ਵੇਲੇ ੳੁਹਨਾਂ ਤੋਂ ਪ੍ਰੇਰਨਾ ਲੲੀ ।

ਅਰਦਾਸ ਸ਼ਹੀਦੀ ਦੀ ਆਰਸੀ ਹੀ ਨਹੀ, ਸਰਬੱਤ ਖਾਲਸਾ ਜੀ ਦਾ ਜ਼ਫ਼ਰਨਾਮਾ ਵੀ ਹੈ ਇਸ ਵਿਚ ਸ਼ਹੀਦਾਂ ਦੀ ਯਾਦ ਤੇ ਰੁਦਨ ਨਹੀ, ਗੌਰਵ ਪ੍ਰਗਟ ਕੀਤਾ ਹੈ । ਸੂਰਬੀਰਾਂ ਨੂੰ ਯਾਦ ਕੀਤਾ ਹੈ । ਤੇਗ ਵਾਹੁਣ ਵਾਲਿਆਂ ਨੂੰ ਨਮਸ਼ਕਾਰ ਕੀਤੀ ਹੈ, ਸ੍ਰੀ ਸਾਹਿਬ ਦੀ ਸਹਾਇਤਾ ਲਈ ਹੈ, ਪੰਥ ਕੀ ਜੀਤ ਦੁਹਰਾਈ ਹੈ, ਖਾਲਸੇ ਦੇ ਬੋਲ ਬਾਲੇ ਮੰਗੇ ਹਨ, ਚੜਦੀ ਕਲਾ ਵਿਚ ਵਿਚਰਨ ਦਾ ਪ੍ਰਣ ਲਿਆ ਹੈ । ਵਾਹਿਗੁਰੂ ਜੀ ਕੀ ਫਤਿਹ ਤੋਂ ਆਰੰਭ ਕਰ ਕੇ ਵਾਹਿਗੁਰੂ ਜੀ ਕੀ ਫਤਿਹ ਤੇ ਇਸਨੂੰ ਸਮਾਪਤ ਕੀਤਾ ਹੈ । ਇਹ ਨੁਸਰਤ ਬੇਦਰੰਗ ਦਾ ਐਲਾਨ ਹੈ । ਇਸ ਦਾ ਅੱਖਰ ਅੱਖਰ ਖਾਲਸਾ ਜੀ ਦੇ ਪਵਿੱਤਰ ਲਹੂ ਨਾਲ ਲਿਖਿਆ ਗਿਆ । ਸੰਸਾਰ ਦੀ ਕੋਈ ਅਰਦਾਸ ਏਡੇ ਜੱਫਰ ਜਾਲ ਕੇ ਨਹੀ ਕੀਤੀ ਗਈ । ਕਿਸੇ ਹੋਰ ਅਰਦਾਸ ਪਿੱਛੇ ਸੂਰਮਗਤੀ ਦਾ ਏਡਾ ਜਲਾਲ ਨਹੀਂ । ਸਿੱਖ ਅਰਦਾਸ ਵਿਚ ਖਾਲਸੇ ਦੇ ਸਦਾ ਆਸ਼ਾਵਾਦੀ ਹੋਣ ਦਾ ਐਲਾਨ ਹੈ ; ਜਿੱਤ ਦਾ ਵਿਸ਼ਵਾਸ਼ ਪ੍ਰਤੱਖ ਹੈ – ਆਪਣੀ ਨਹੀ, ਪੰਥ ਦੀ, ਵਾਹਿਗੁਰੂ ਜੀ ਦੀ । ਇਸੇ ਲਈ ਇਸ ਵਿਚ ਧਰਮ ਦਾ ਜੈਕਾਰ ਹੈ, ਬਿਰਦ ਦੀ ਪੈਜ ਹੈ ।

ਜਸਵੰਤ ਸਿੰਘ ਨੇਕੀ ਜੀ ਦੀ ਪੁਸਤਕ – ਅਰਦਾਸ (ਦਰਸ਼ਨ ਰੂਪ ਅਭਿਆਸ) ਵਿੱਚੋਂ ਧੰਨਵਾਦ ਸਹਿਤ ..!