ਮੋਰਾਂ ਸਰਕਾਰ; ਦਰਬਾਰੀ ਨਾਮ “ਮਹਾਰਾਣੀ ਸਾਹਿਬਾ” ++++++++++++++++++++++++++++++++++++

ਮੋਰਾਂ ਸਰਕਾਰ ਇੱਕ ਭਾਰਤੀ ਮਲਕਾ ਹੈ ਜਿਸ ਨਾਲ ਪੰਜਾਬ-ਦੇ-ਸ਼ੇਰ ਮਹਾਰਾਜਾ ਰਣਜੀਤ ਸਿੰਘ ਨੇ 1802 ਈਸਵੀ ਵਿੱਚ ਵਿਆਹ ਰਚਾਇਆ। ਮਹਾਰਾਣੀ ਬਣਨ ਤੋਂ ਪਹਿਲਾਂ ਮੋਰਾਂ ਸਰਕਾਰ ਇੱਕ ਤਵਾਇਫ਼ ਸੀ, ਇਹਨਾਂ ਨਾਲ ਵਿਵਾਹ ਕਾਰਜ ਰਚਾਉਣ ਬਦਲੇ ਅਕਾਲੀ ਫੂਲਾ ਸਿੰਘ ਜੀ ਜਥੇਦਾਰ ਹੋਰਾਂ ਨੇ, ਤਨਖ਼ਾਹ ( ਸਜ਼ਾ ) ਲਗਾਉਣ ਲਈ, ਮਹਾਰਾਜੇ ਦੀਆਂ ਮੁਸ਼ਕਾਂ ਬੰਨੀਆਂ ਸਨ।

ਜੀਵਨ:

ਗਾਜ਼ੀਆਬਾਦ ਲਾਗੇ ਮਖਣਪੁਰ ਦੇ ਇੱਕ ਮੁਸਲਮਾਨ ਪਰਿਵਾਰ ਵਿੱਚ ਮੋਰਾਂ ( =ਮੋਰਨੀ ਜਿਹੀ ) ਸਰਕਾਰ ਦੀ ਪੈਦਾਇਸ਼ ਹੋਈ ਸੀ। ਨਾਚ-ਗਾਣਾ ਇਸ ਟੱਬਰ ਦਾ ਪੇਸ਼ਾ ਸੀ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਜਿਸ ਖਿੱਤੇ ਵਿੱਚ ਇਸਨੂੰ ਮਿਲਿਆ ਕਰਦਾ ਸੀ ਅਜੋਕੇ ਸਮੇਂ ਵਿੱਚ ਉਥੋਂ ਭਾਰਤ ਅਤੇ ਪਾਕਿਸਤਾਨ ਨੂੰ ਵੰਡਦੀ ਰੇਖਾ ਲੰਘਦੀ ਹੈ। ਮੁਜ਼ਾਹਰਾ-ਏ-ਰਕਸ ਲਈ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਸ ਬਾਰਾਦਰੀ ਵਿੱਚ ਜਾਂਦੇ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਲਾਹੌਰ ਦੇ ਐਨ ਦਰਮਿਆਨ ਵਿੱਚ ਹੈ। ਉਦੋਂ ਤੋਂ ਹੀ ਇਹ ਸਥਾਨ ਪੁਲ-ਕੰਜਰੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਹੁਣ ਪੁਲ-ਮੋਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਿਖਰ ਜਵਾਨੀ, 21ਵੇਂ ਵਰੇ “ਮਹਾਰਾਜਾ ਰਣਜੀਤ ਸਿੰਘ” ਵਜੋਂ ਤਖ਼ਤਪੋਸ਼ੀ ਦੇ ਅਗਲੇ ਹੀ ਸਾਲ ਜਦੋਂ ਮੋਰਾਂ ਨੇ ਰਣਜੀਤ ਸਿੰਘ ਨਾਲ ਵਿਆਹ ਰਚਾਇਆ ਤਾਂ ਉਸਨੂੰ ਦਰਬਾਰੀ ਤੌਰ ਉੱਪਰ “ਮਹਾਰਾਣੀ ਸਾਹਿਬਾ” ਦਾ ਖ਼ਿਤਾਬ ਹਾਸਿਲ ਹੋਇਆ। ਮਹਾਰਾਜੇ ਨੇ ਰਾਣੀ ਸਾਹਿਬਾ ਦੀ ਸ਼ਾਨ ਵਿੱਚ ਇੱਕ ਸਿੱਕਾ ਵੀ ਜਾਰੀ ਕੀਤਾ। ਮਹਾਰਾਨੀ ਸਾਹਿਬਾ ਨੂੰ ਉਹਨਾਂ ਦੀ ਵਿਦਵਤਾ ਅਤੇ ਕਲਾਵਾਂ ਵਿੱਚ ਮਾਹਿਰ ਤਸਲੀਮ ਕੀਤਾ ਜਾਂਦਾ ਸੀ। ਆਪਜੀ ਦੇ ਨਰਮ ਦਿਲ ਦਾ ਉੱਚਾ ਨਾਮ ਸੀ ਦਾਨ-ਪੁੰਨ ਅਤੇ ਲੋੜਵੰਦ ਗਰੀਬ-ਗੁਰਬੇ ਦੀ ਇਮਦਾਦਕਰਨ ਲਈ ਅਤੇ ਨਾਲ ਹੀ ਕਈ ਅਣਗੋਲੇ ਝੰਝਟਾਂ ਨੂੰ ਅਕਸਰ ਮਹਾਰਾਜੇ ਦੇ ਤਹਿਤ-ਏ-ਤਵੱਜੋ ਲਿਆਉਣ ਲਈ।

ਮੋਰਾਂ ਦੀ ਦਰਖ਼ਾਸਿਤ ਉੱਪਰ ਮਹਾਰਾਜੇ ਨੇ ਲਾਹੌਰ ਵਿੱਚ ਇੱਕ ਮਸੀਤ ਤਾਮੀਰ ਕਰਵਾਈ, ‘ਮਸਜਿਦ-ਏ-ਤਵਾਇਫ਼’ ਜਿਸਦਾ ਨਾਮ ਪਿਆ; 1998 ਵਿੱਚ ਇਸਦਾ ਨਾਮ ਬਦਲ ਕੇ ਰੱਖਿਆ —

“ਮਾਈ ਮੋਰਾਂ ਦੀ ਮਸਜਿਦ” ||

**********************************************************

|| ਵਾਹਿਗੁਰੂ ਜੀ ||

http://en.wikipedia.org/wiki/Moran_Sarkar