#ਨਾ_ਭੁੱਲਣਯੋਗ #ਨਾ_ਬਖਸ਼ਣ_ਯੋਗ

ਨਵੰਬਰ ਦੇ ਪਹਿਲੇ ਹਫ਼ਤੇ ਉਹ ਆਪਦੇ ਟਰੱਕ ‘ਚ ਮਾਲ ਲਈ ਮਹਾਨ ਭਾਰਤ ਦੇ ਇੱਕ ਸ਼ਹਿਰ ਵਿੱਚੋਂ ਲੰਘ ਰਹੇ ਸਨ..! ਦਿਨ ਵੇਲੇ ਤਾਂ ਉਹ ਬਚਦੇ ਬਚਾਉਦੇਂ ਆ ਗਏ ਪਰ ਇੱਥੇ ਹੋਣੀਂ ਨੇ ਆਣ ਘੇਰ ਲਏ..! ਨੇੜੇ ਹੀ ਕੁਝ ਟਰੱਕ ਪਹਿਲਾਂ ਹੀ ਘੇਰੇ ਖੜ੍ਹੇ ਸਨ..!

—ਤੁਮ ਸਾਲਾ ਸਰਦਾਰ ਨੇ ਹਮਾਰੀ ਮਾਂ ਕੋ ਮਾਰਾ..!” ਕਹਿਕੇ ਪੂਰਬੀ ਦਿੱਖ ਵਾਲੇ ਨੇ ਸਤਨਾਮ ਸਿੰਘ ਤੇ ਹਮਲਾ ਕਰ ਦਿੱਤਾ..!

—ਅਰੇ ਬਹੀਆ ਹਮਕੋ ਜਾਨੇ ਦੋ..!” ਤਰਲੇ ਭਰੀ ਅਵਾਜ਼ ‘ਚ ਸਤਨਾਮ ਨੇ ਅਰਜ਼ ਗੁਜਾਰੀ ਜਿਸ ਨੂੰ ਜਨੂੰਨੀ ਭੀੜ੍ਹ ਅਣਗੌਲ੍ਹੀ ਕਰਕੇ ਟੁੱਟ ਕੇ ਪੈ ਗਈ ਸਤਨਾਮ ਅਤੇ ਉਸਦੇ ਖ਼ਲਾਸੀ ਨੂੰ..! ਸੌ ਕੁ ਜਾਣੇਆਂ ਦੀ ਭੀੜ੍ਹ ਨੇ ਪਹਿਲਾਂ ਤਾਂ ਉਸ ਦਾ ਸਭ ਕੁਝ ਲੁੱਟੇਆ ਜਿਹਨਾਂ ਦੇ ਹੱਥ ‘ਚ ਕੌਮੀਂ ਝੰਡੇਂ ਸਨ…ਘੜੀ ਨਕਦੀ ਸਭ ਕੁਝ ਲੁੱਟ ਲਿਆ ਗਿਆ..! ਫਿਰ ਸਤਨਾਮ ਤੇ ਉਸਦੇ ਖ਼ਲਾਸੀ ਦੇ ਵਾਲ ਕੱਟਕੇ ਮੂੰਹ ਕਾਲਾ ਕਰਕੇ ਦੁਬਾਰਾ ਕੁੱਟਣ ਲੱਗ ਗਏ..! ਠੁੱਡਾਂ ਡਾਗਾਂ ਇੱਟਾਂ ਪੱਥਰਾਂ ਜਿਸ ਦਾ ਜੋ ਦਾਅ ਲੱਗਾ ਉਸ ਨਾਲ..! ਸਤਨਾਮ ਵਾਰ ਵਾਰ ਬੇ-ਰਹਿਮ ਭੀੜ੍ਹ ਮੂਹਰੇ ਹੱਥ ਜੋੜਦਾ ਰਿਹਾ ਪਰ ਭੀੜ੍ਹ ਕੋਲ ਇੱਕੋ ਜਵਾਬ ਸੀ ਉਸ ਦੀਆਂ ਮਿਨਤਾਂ ਦਾ ਕੀ…

‘ ਸਾਲਾ ਮਾਂ ਕੋ ਮਾਰਕੇ ਅਭ ਹਾਥ ਜੋੜਤਾ ਹੈ…?”

ਆਖਿਰ ‘ਚ ਬੇ-ਸੁਰਤ ਹੋ ਰਹੇ ਸਤਨਾਮ ਨੇ ਸਿਰਫ਼ ਇਹੀ ਕਿਹਾ ਕੀ ਸਭ ਕੁਝ ਲੁੱਟ ਲਉ….ਜੋ ਚਾਹੀਦਾ ਲੈ ਲਉ ਪਰ ਮੇਨੂੰ ਜਾਣ ਦਿਉ ਮੇਰੇ ਬੱਚੇ ਉਡੀਕ ਰਹੇ ਹੋਣੇਂ ਪੰਜਾਬ ਮੇਨੂੰ..!

—ਅਭੀ ਮਿਲਾਤੇ ਹੈਂ ਸਾਲਾ ਤੁਮਕੋ ਬੱਚੋਂ ਕੋ…ਸਾਲਾ ਹਮਕੀ ਮਾਂ ਕੋ ਮਾਰ ਕਰ ਖੁਸ਼ ਹੋਤਾ ਹੈ..?” ਪੂਰਬੀਏ ਨੇ ਉਸਦੇ ਟਰੱਕ ਵਿੱਚੋਂ ਡੀਜ਼ਲ ਕੱਡ ਉਸਦੇ ਤੇ ਉਸਦੇ ਟਰੱਕ ਤੇ ਛਿੜਕ ਦਿਆ ਆਖੇਆ..! ਉਸਦੇ ਤੇ ਉਸਦੇ ਨਾਲ ਵਾਲੇ ਟਰੱਕਾਂ ਨੂੰ ਸਮੇਤ ਖ਼ਲਾਸੀਆਂ ਡਰਾਈਵਰਾਂ ਕੁੱਟ-ਮਾਰ ਕਰਕੇ ਅੱਧ-ਮੋਏ ਕਰਕੇ ਅੱਗ ਲਾ ਦਿੱਤੀ ਗਈ…! ਝੰਡੇਂ ਲਹਿਰਾਉਦੀਂ ਭੀੜ ਕਿਸੇ ਅਖੌਤੀ ਜਿੱਤ ਦੀ ਖੁਸ਼ੀ ‘ਚ ਅੱਗੇ ਵਧ ਰਹੀ ਸੀ ਤੇ ਉੱਧਰ ਸਤਨਾਮ ਦੇ ਦੋਨੋਂ ਬੱਚੇ ਘਰ ਉਡੀਕ ਰਹੇ ਸਨ ਕੀ ਪਾਪਾ ਦਿਵਾਲੀ ਤੇ ਨੀ ਆ ਸਕਿਆ ਤੇ ਹੁਣ ਕਦ ਆਊਗਾ..!

ਲਿਖ਼ਤ ~ Raj Bassi

#NOVEMBER1984 #NEVER_FORGET