ਬੰਬਈ ਤੋਂ ਬੈਂਗਲੋਰ ਜਾ ਰਹੀ ਗੱਡੀ ਪੂਰੀ ਰਫਤਾਰ ਨਾਲ ਆਪਣੀ ਮੰਜਿਲ ਵੱਲ ਵੱਧ ਰਹੀ ਸੀ !

ਅਚਾਨਕ ਟਿਕਟ ਚੈਕਰ ਨੇ ਸੀਟ ਹੇਠਾਂ ਲੁਕੀ 13 ਸਾਲ ਦੀ ਕੁੜੀ ਨੂੰ ਆਖਿਆ ..

“ਬਾਹਰ ਨਿਕਲ ਤੇ ਟਿਕਟ ਦਿਖਾ ”

“ਨਹੀਂ ਹੈ ਸਾਹਿਬ ਜੀ ” ਡਰੀ ਤੇ ਕੰਬਦੀ ਹੋਈ ਆਖਣ ਲੱਗੀ !

“ਅਗਲੇ ਟੇਸ਼ਨ ਤੇ ਥੱਲੇ ਉਤਰਨਾ ਪਊ”…ਚੈਕਰ ਗੁੱਸੇ ਵਿਚ ਬੋਲਿਆ !

“ਇਸਦੀ ਟਿਕਟ ਤੇ ਜੁਰਮਾਨੇ ਦੇ ਪੈਸੇ ਮੈਂ ਦਿੰਦੀ ਹਾਂ”….ਕੋਲ ਹੈ ਬੈਠੀ ਊਸ਼ਾ ਭੱਟਾਚਾਰੀਆ ਨਾ ਦੀ ਔਰਤ ਬੋਲੀ ! ਇਹ ਊਸ਼ਾ ਭੱਟਾਚਾਰੀਆ ਪੇਸ਼ੇ ਵਜੋਂ ਪ੍ਰੋਫੈਸਰ ਸੀ !

“ਤੂੰ ਜਾਣਾ ਕਿਥੇ ਹੈ ਬੇਟੀ ..”? ਪ੍ਰੋਫੈਸਰ ਊਸ਼ਾ ਨੇ ਕੁੜੀ ਨੂੰ ਪੁੱਛਿਆ

“ਪਤਾ ਨਹੀਂ ਮੈਡਮ ਜੀ …”!

“ਤਾਂ ਫੇਰ ਮੇਰੇ ਨਾਲ ਹੀ ਬੰਗਲੌਰ ਚੱਲ “!

“ਵੈਸੇ ਤੇਰਾ ਨਾਮ ਕੀ ਹੈ ਬੇਟੀ ..?”

“ਚਿਤ੍ਰਾ” ….ਮੈਡਮ ਜੀ …” ਕੁੜੀ ਅੱਗੋਂ ਬੋਲੀ !

ਬੰਗਲੌਰ ਪਹੁੰਚ ਪ੍ਰੋਫੈਸਰ ਊਸ਼ਾ ਨੇ ਉਸ ਬੇਸਹਾਰਾ ਕੁੜੀ ਨੂੰ ਔਰਤਾਂ ਦੀ ਇੱਕ ਚੈਰੀਟੇਬਲ ਸੰਸਥਾ ਵਿਚ ਪੜਨੇ ਪਾ ਦਿੱਤਾ ਤੇ ਰਹਿਣ ਸਹਿਣ ਦਾ ਬੰਦੋਬਸਤ ਵੀ ਓਥੇ ਹੀ ਕਰ ਦਿੱਤਾ !

ਕੁਝ ਸਾਲਾਂ ਬਾਅਦ ਪ੍ਰੋਫੈਸਰ ਊਸ਼ਾ ਜੀ ਦਾ ਤਬਾਦਲਾ ਦਿੱਲੀ ਹੋਣ ਕਾਰਨ ਉਸ ਦਾ “ਚਿਤ੍ਰਾ” ਨਾਲ ਰਾਬਤਾ ਟੁੱਟ ਜਿਹਾ ਗਿਆ !

ਕਰੀਬ ਵੀਹਾਂ ਸਾਲਾਂ ਮਗਰੋਂ ਪ੍ਰੋਫੈਸਰ ਊਸ਼ਾ ਨੂੰ ਕਿਸੇ ਲੈਕਚਰ ਦੇ ਸਿਲਸਿਲੇ ਵਿਚ ਸੈਨ-ਫਰਾਂਸਿਸਕੋ ਅਮਰੀਕਾ ਜਾਣਾ ਪਿਆ !

ਜਿਸ ਹੋਟਲ ਵਿਚ ਠਹਿਰੀ ਸੀ ਓਥੋਂ ਦਾ ਬਿੱਲ ਭਰਨ ਕਾਊਂਟਰ ਤੇ ਗਈ ਤਾਂ ਪਤਾ ਲੱਗਾ ਕੇ ਬਿੱਲ ਕੋਲ ਖਲੋਤੇ ਖੂਬਸੂਰਤ ਜੋੜੇ ਨੇ ਪਹਿਲਾਂ ਹੀ ਅਦਾ ਕਰ ਦਿੱਤਾ ਸੀ !

ਹੈਰਾਨ ਹੁੰਦੀ ਜੋੜੇ ਕੋਲ ਗਈ ਤੇ ਪੁੱਛਣ ਲੱਗੀ “ਤੁਸਾਂ ਮੇਰਾ ਬਿੱਲ ਕਿਓਂ ਭਰ ਦਿੱਤਾ ?”

“ਇਸ ਲਈ ਕਿਓੰਕੇ ਇਹ ਬਿੱਲ ਦੀ ਰਾਸ਼ੀ ਬੰਬਈ ਤੋਂ ਬੰਗਲੌਰ ਦੀ ਰੇਲਵੇ ਟਿਕਟ ਦੀ ਰਾਸ਼ੀ ਸਾਮਣੇ ਕੁਝ ਵੀ ਨਹੀਂ ਹੈ “….ਹੰਝੂਆਂ ਨਾਲ ਤਰ ਔਰਤ ਨੇ ਜੁਆਬ ਦਿੱਤਾ !

ਇਸ #ਸੱਚੀ_ਕਹਾਣੀ ਦੀ ਪਾਤਰ “#ਚਿਤ੍ਰਾ” ਕੋਈ ਹੋਰ ਨਹੀਂ ਸਗੋਂ ਵਿਸ਼ਵ ਪ੍ਰਸਿੱਧ #ਇੰਫੋਸਿਸ_ਫਾਊਂਡੇਸ਼ਨ ਦੀ ਚੇਅਰਪਰਸਨ #ਸੁਧਾ_ਮੂਰਤੀ ਸੀ !

ਇਹ ਅੰਸ਼ ਉਸ ਦੁਆਰਾ ਖੁਦ ਲਿਖੀ ਗਈ ਕਿਤਾਬ,

“THE DAY I STOPPED DRINKING MILK ”

ਵਿੱਚੋਂ ਲਏ ਗਏ ਹਨ !

ਸੋ ਦੋਸਤੋ ਜੇ ਕਿਸੇ ਗਰੀਬ ,ਦੁਤਕਾਰੇ ,ਮੁਸ਼ਕਿਲ ਵਿਚ ਫਸੇ ਕੱਲੇ ਕਾਰੇ ਨੂੰ ਰੱਬ ਆਸਰੇ ਛੱਡਣ ਦੀ ਬਜਾਏ ਥੋੜੀ ਜਿੰਨੀ ਮਦਦ ਕਰ ਦਿੱਤੀ ਜਾਵੇ ਤਾਂ ਹੋ ਸਕਦਾ ਉਸਦੇ ਅੰਦਰ ਵੀ ਲੁਕਿਆ ਹੋਇਆ ਕੋਈ ਇੰਫੋਸਿਸ ਦਾ ਚੇਅਰਮੈਨ ਜਿੰਦਗੀ ਦੇ ਕਿਸੇ ਮੋੜ ਤੇ ਸਾਡੇ ਤੁਹਾਡੇ ਹੋਟਲ ਦਾ ਬਿੱਲ ਅਦਾ ਕਰ ਦੇਵੇ !

_✍Harpreet Singh Jawanda