ਫ਼ਰੀਦੀ ਲਾਸਾਨੀ ਤੇ ਪੁੱਤਾਂ ਦਾ ਦਾਨੀ

ਹੈ ਖੰਡੇ ਚਲਾਉਂਦਾ ਜੋ ਅਣਖਾਂ ਦਾ ਬਾਨੀ

ਇਹ ਧੜ ‘ਤੇ ਸਿਰਾਂ ਦੀ ਜੋ ਭਰਦਾ ਗਵਾਹੀ

ਇਹ ਸਾਡਾ ਪਿਤਾ ਸਾਡਾ ਸੰਤ ਸਿਪਾਹੀ

ਇਹ ਸਿੱਖੀ ਤੋਂ ਸਿੱਖਣ ਦੀ ਦਿੰਦਾ ਹੈ ਸ਼ਿਖਸ਼ਾ

ਇਹ ਪੀਰੀ ਫ਼ਕੀਰੀ ਦੀ ਦਿੰਦਾ ਹੈ ਦਿਕਸ਼ਾ

ਜਦੋਂ ਜ਼ੁਲਮ ਸਿਰ ‘ਤੇ ਹੈ ਚੜ੍ਹ ਚੜ੍ਹ ਕੇ ਆਉਂਦਾ

ਇਹ ਨਰਭਕਸ਼ੀਆਂ ਦੇ ਸਿਰਾਂ ਨੂੰ ਹੈ ਲਾਹੁੰਦਾ

ਇਹ ਕੰਡਿਆਂ ਦੀ ਸੇਜਾਂ ਤੇ ਸੌਵਣ ਦਾ ਆਦਿ

ਇਹ ਗੂੰਜੇ ਖਲਾਵਾਂ ਤੇ ਖੰਡਾਂ ‘ਚ ਨਾਦੀ

ਹੈ ਸਾਡੀ ਆਜ਼ਾਦੀ ਤੇ ਸਾਡਾ ਤੂੰ ਤਾਰਕ

ਅਸੀਂ ਤੇਰੇ ਚੇਰੇ ਅਸੀਂ ਤੇਰੇ ਬਾਰਕ

ਮੁਬਾਰਕ ਮੁਬਾਰਕ ਪਿਤਾ ਜੀ ਮੁਬਾਰਕ।।ਉਸਤਤ ।।

ਸ਼ਿਵ ਰਾਜ ਲੁਧਿਆਣਵੀ