ਕੇਰਾਂ ਇੱਕ ਟਰੱਕ ਡਰਾਈਵਰ ਲੋਡਡ ਟਰੱਕ ਲਈ ਜਾਵੇ ਤਾਂ ਮੂਹਰੇ ਜਾਮ ਲੱਗੇਆ ਸਿੰਗਲ ਹਾਈਵੇ ਤੇ..! ਜਾਮ ਦੀ ਵਜ੍ਹਾ ਉੱਥੇ ਹੜ੍ਹ ਕਾਰਨ ਸੜਕ ਟੁੱਟੀ ਹੋਈ ਸੀ ਤੇ ਇੱਕ ਸਮੇਂ ਇੱਕ ਗੀ ਗੱਡੀ ਲੰਘ ਸਕਦੀ ਸੀ..! ਟਰੱਕ ਵਾਲਾ ਲੰਘਣ ਲੱਗਾ ਤਾਂ ਮੂਹਰਿਉ ਇੱਕ ਕਾਰ ਵਾਲੇ ਨੇ ਆਕੇ ਮੂਹਰੇ ਲਾ ਲਈ ਕਾਰ..! ਗ਼ਲਤੀ ਕਾਰ ਵਾਲੇ ਦੀ ਸੀ ਕਿਉਕੀ ਟਰੱਕ ਪੂਰਾ ਲੋਡਡ ਸੀ..! ਕਾਰ ਦਾ ਡਰਾਈਵਰ ਹੌਰਨ ਮਾਰੀ ਜਾਵੇ ਨਾਲੇ ਟਰੱਕ ਪਾਸੇ ਕਰਨ ਦੇ ਇਸ਼ਾਰੇ ਕਰੇ , ਪਰ ਲੋਡਡ ਟਰੱਕ ਪਿੱਛੇ ਕਰਨਾਂ ਬਹੁਤ ਮੁਸ਼ਕਿਲ ਸੀ..!

—ਛੇਤੀ ਬੈਕ ਕਰ ਬਈ , ਸਾਹਬ ਲੇਟ ਹੋ ਰਹੇ ਨੇ..!” ਕਾਰ ਡਰਾਈਵਰ ਰੋਹਬ ਨਾਲ ਬੋਲੇਆ ਪਰ ਟਰੱਕਾਂ ਵਾਲੇ ਕਿੱਥੇ ਰੋਹਬ ਸਹਿੰਦੇਂ…ਪਿਆਰ ਨਾਲ ਚਾਹੇ ਜਾਨ ਲੈ ਲਵੇ ਕੋਈ..!

—ਕੇਹੜਾ ਤੇਰਾ ਸਾਹਬ ਸੂਹਬ ਓਏ..? ਗੱਡੀ ਤਾਂ ਨੀ ਹੁੰਦੀ ਬੈਕ ਆਹ ਖੜ੍ਹੀ ਐ..!” ਟਰੱਕ ਵਾਲਾ ਇੰਜ਼ਣ ਬੰਦ ਕਰਕੇ ਹੇਠਾਂ ਉੱਤਰ ਆਇਆ..!

ਇੰਨੇਂ ਨੂੰ ਜਾਮ ਲੱਗ ਗਿਆ , ਦੋਹਾਂ ਪਾਸੇਓ ਹੌਰਨ ਵੱਜਣ ਲੱਗ ਗਏ..! ਟਰੱਕਾਂ ਵਾਲੇ ਹੋਰ ਵੀ ਆ ਗਏ , ਕੁਝ ਕੁ ਨੇ ਕਾਰ ਅੰਦਰ ਬੈਠੇ ਸਾਹਬ ਨੂੰ ਵੀ ਸਮਝਾਇਆ ਕੀ ਗੱਡੀ ਬੈਕ ਕਰਨ ‘ਚ ਹੀ ਭਲਾਈ ਐ ਤੁਹਾਡੀ..! ਕਾਰ ‘ਚ ਬੈਠੇ ਸਾਹਬ ਨੇ ਆਪਦਾ ਡਰਾਈਵਰ ਸੱਦੇਆ , ਉਸ ਨੂੰ ਕੁਝ ਸਮਝਾਇਆ..! ਡਰਾਈਵਰ ਨੇ ਟਰੱਕ ਦਾ ਨੰਬਰ ਨੋਟ ਕਰਕੇ ਕਾਰ ਬੈਕ ਕਰ ਲਈ..! ਜਾਮ ਖੁੱਲ੍ਹ ਗਿਆ ਤੇ ਟਰੱਕਾਂ ਵਾਲੇਆਂ ਨੇ ਜੈਕਾਰੇ ਛੱਡਤੇ..! ਗੱਲ ਆਈ-ਗਈ ਹੋ ਗਈ , ਅਜੇਹਾ ਕੁਝ ਤਾਂ ਰੋਡ ਤੇ ਹੁੰਦਾਂ ਰਹਿੰਦਾਂ..!

ਦਸਾਂ ਕੁ ਦਿਨਾਂ ਬਾਅਦ ਟਰੱਕ ਮਾਲਕ ਨੂੰ ਚਿੱਠੀ ਮਿਲੀ ਘਰੇ ਜਦ ਖੋਲ੍ਹੀ ਤਾਂ ਵੇਖੇਆ ਕੀ ਟਰੱਕ ਦੇ ਮਾਲਕ ਨੂੰ ਕੋਰਟ ‘ਚ ਪੇਸ਼ ਹੋਣ ਦੇ ਸੰਮਨ ਸਨ..! ਮਾਲਕ ਹੈਰਾਨ ਪਰੇਸ਼ਾਨ ਕੀ ਨਾ ਤਾਂ ਕੋਈ ਚਲਾਣ ਹੋਇਆ , ਨਾ ਟਰੱਕ ਦੇ ਕਾਗਜ਼ ਕਿਤੇ ਫੜ੍ਹੇ ਗਏ ਤੇ ਆਹ ਸੰਮਨ ਕਾਹਦੇ..? ਗੇੜਾ ਲਾਕੇ ਆਏ ਡਰਾਈਵਰ ਨੂੰ ਵੀ ਪੁੱਛਿਆ ਉਹ ਵੀ ਹੈਰਾਨ ਕੀ ਹੋਇਆ ਤਾਂ ਕੁਝ ਵੀ ਨੀ..!

ਸੰਮਨਾਂ ਤੇ ਦਿੱਤੀ ਤਰੀਕ ਨੂੰ ਮਾਲਕ-ਡਰਾਈਵਰ ਦੋਨੋਂ ਕੋਰਟ ‘ਚ ਹਾਜ਼ਰ ਸਨ..! ਅਵਾਜ਼ ਵੱਜੀ ਤਾਂ ਦੋਨੋਂ ਅੰਦਰ ਗਏ ਤੇ ਡਰਾਈਵਰ ਨੂੰ ਮੁੜ੍ਹਕਾ ਆ ਗਿਆ..! ਉਹੀ ਕਾਰ ਵਾਲ ਸਾਹਬ ਮੂਹਰੇ ਜੱਜ ਦੀ ਕੁਰਸੀ ਤੇ ਬੈਠਾ ਸੀ..! ਡਰਾਈਵਰ ਨੇ ਮਾਲਕ ਨੂੰ ਉਸ ਦਿਨ ਦੇ ਝਗੜੇ ਬਾਰੇ ਵੀ ਦੱਸ ਦਿੱਤਾ..!

—ਟਰੱਕ ਦਾ ਮਾਲਕ ਕੌਣ ਹੈ..?” ਜੱਜ ਨੇ ਪੁੱਛਿਆ..!

—ਜਨਾਬ ਮੈਂ ਹਾਂ..!” ਮਾਲਕ ਹੱਥ ਜੋੜੀ ਖੜ੍ਹਾ ਸੀ..!

—ਕਿਹੋ ਜੇਹਾ ਡਰਾਈਵਰ ਰੱਖੇਆ ਤੂੰ..?” ਜੱਜ ਤਲਖੀ ਨਾਲ ਬੋਲਿਆ..!

—ਜਨਾਬ ਗ਼ਲਤੀ ਹੋ ਗਈ..!” ਮਾਲਕ ਡਰਾਈਵਰ ਇੱਕੋ ਸੁਰ ‘ਚ ਬੋਲੇ ਕਿਉਕੀ ਵਕੀਲਨੇ ਕਿਹਾ ਸੀ ਜੋ ਮਰਜ਼ੀ ਹੋ ਜਾਵੇ ਬੱਸ ਦੋਨੋਂ ਲਫੇੜੇ ਬੰਨਕੇ ਗ਼ਲਤੀ ਹੀ ਮੰਨੀ ਜਾਣੀ ਆ..!

—ਹੁਣ ਗ਼ਲਤੀ ਮੰਨਦੈਂ ਉਸ ਦਿਨ ਤਾਂ ਜੈਕਾਰੇ ਛੱਡਦਾ ਸੀ..!” ਜੱਜ ਨੇ ਕੁਰਸੀ ਦੇ ਰੋਹਬ ‘ਚ ਚੌੜਾ ਹੋਕੇ ਕਿਹਾ..!

—“ ਮੈਂ ਇਸ ਕੰਜ਼ਰ ਦੇ ਬੀ ਨੂੰ ਵੀਹ ਵਾਰ ਸਮਝਾਇਆ ਹੈ ਜੀ ਇਹ ਭੈਂ***ਦ ਕਿੱਥੇ ਮੰਨਦਾਂ ਮੇਰੀ…ਪੈਂਤੀ ਵਾਰ ਕਿਹਾ ਇਸ ਭੈਂ***ਦ ਨੂੰ ਕੀ ਜਿਸ ਕੰਜ਼ਰ ਦੇ ਗਲ੍ਹ ‘ਚ ਆਹ ਲੀਰ ਜੇਹੀ ਬੰਨੀ ਹੁੰਦੀਂ ਆ ਉਹ ਕੰਜ਼ਰ ਕੁਝ ਨਾ ਕੁਝ ਹੁੰਦੈਂ…ਉਹਨਾਂ ਨਾਲ ਪੰਗਾਂ ਨੀ ਲਈਦਾ…ਇਹ ਸਮਝਦਾ ਹੀ ਨਹੀ…ਮਾਫ਼ ਕਰਿਉ ਹਜ਼ੂਰ…ਜੇ ਇਹਦੀ ਥਾਂ ਮੈਂ ਹੁੰਦਾਂ ਤਾਂ ਭੈਂ….!”

ਭੱਬਾ ਤੇ ਦੁਲਾਵਾਂ ਅਜੇ ਮਾਲਕ ਦੇ ਮੂੰਹ ‘ਚ ਹੀ ਸਨ ਜਦ ਨੂੰ ਜੱਜ ਨੇ ਚਲਾਨ ਉੱਪਰ ਜ਼ੁਰਮਾਨਾਂ ਲਿਖਕੇ ਰੀਡਰ ਵੱਲ ਵਗਾਹ-ਕੇ ਮਾਰਿਆ ਨਾਲ ਕਹਿੰਦਾਂ ਬਾਹਰ ਕੱਡੋ ਯਾਰ ਇਹਨਾਂ ਨੂੰ..!

Raj Bassi