ਪੜ ਲਉ ਪਲੀਜ਼ ਆਪਣੇ ਮਾਣ ਮੱਤੇ ਇਤਿਹਾਸ ਨੂੰ

#ਮੀਰ_ਮੰਨੂ ਬਹੁਤ ਜ਼ਾਲਮ ਹਾਕਮ ਹੋਇਆ । ਉਸਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਕਸਮ ਚੁੱਕ ਲਈ । ਸਿੱਖਾਂ ਦਾ ਘਰਾਂ ਵਿੱਚ ਟਿਕੇ ਰਹਿਣਾ ਔਖਾ ਹੋ ਗਿਆ । ਸਿੰਘ ਘਰ ਬਾਰ ਛੱਡ ਜੰਗਲੀ ਆ ਵੜੇ ਤੇ ਜ਼ਾਲਮ ਨੂੰ ਸੋਧਣ ਲਈ ਸਹੀ ਮੌਕੇ ਦੀ ਤਲਾਸ਼ ਕਰਨ ਲੱਗੇ । ਮੀਰ ਮੰਨੂ ਨੇ ਹੋਰ ਕੋਈ ਵਾਹ ਨਾ ਚੱਲਦੀ ਵੇਖ ਕੇ ਸਿੱਖ ਬੀਬੀਆਂ ਤੇ ਉਹਨਾਂ ਦੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਕੈਦ ਕਰ ਦਿੱਤੀ । ਔਰ ਸਜਾਵਾਂ ਦੇਣ ਦੇ ਤੌਰ ਤੇ ਉਸਨੇ ਹੱਥ ਚੱਕੀਆਂ ਨਾਲ ਹਰ ਇੱਕ ਬੀਬੀ ਨੂੰ #ਸਵਾ_ਮਣ ਦਾਣੇ ਪੀਸਣ ਦਾ ਹੁਕਮ ਸੁਣਾਇਆ । ਜੋ ਬਿਰਧ ਅਵਸਥਾ ਵਿੱਚ ਬੀਬੀਆਂ ਸਨ ਜਾ ਦਾਣੇ ਨਹੀਂ ਪੀਸ ਸਕਦੀਆਂ ਸਨ ! ਜ਼ਾਲਮ ਨੇ ਉਹਨਾਂ ਦੀਆਂ ਛਾਤੀਆਂ ਤੇ ਭਾਰੀ ਪੱਥਰ ਰੱਖ ਕੇ ਸਜਾਵਾਂ ਦਿੱਤੀਆਂ ।

ਔਰ ਉਹਨਾਂ ਦੇ ਖਾਣ ਪੀਣ ਲਈ #ਚੌਵੀਂ ਘੰਟਿਆਂ ਵਿੱਚ ਰੋਟੀ ਦਾ ਇੱਕ #ਖੰਨਾ ( ਮਤਲਬ ਰੋਟੀ ਦਾ ਚੌਥਾ ਹਿੱਸਾ ) ਤੇ ਇੱਕ ਪਿਆਲਾ ਪਾਣੀ ਦਾ ਪੀਣ ਲਈ ਦਿੱਤਾ ਜਾਂਦਾ । ਹੁਣ ਸੋਚ ਕੇ ਦੇਖੋ ਕੇ ਭੁੱਖਣ ਭਾਣੇ ਦਾਣਾ ਪੀਸਣੇ ਕਿੰਨੇ ਔਖੇ ਹੋਣਗੇ ।

ਜਿੰਨ੍ਹਾਂ ਬੀਬੀਆਂ ਕੋਲ ਛੋਟੇ ਬੱਚੇ ਸਨ । ਉਹ ਬੀਬੀਆਂ ਬੱਚਿਆਂ ਨੂੰ ਗੋਦ ਚ ਲੈ ਕੇ ਪ੍ਰਮਾਤਮਾ ਦੇ ਭਾਣੇ ਅੰਦਰ ਵਾਹਿਗੁਰੂ ਦਾ ਨਾਮ ਜਪ ਕੇ ਚੱਕੀਆਂ ਪੀਸ ਰਹੀਆਂ ਸਨ । ਉਨ੍ਹਾਂ ਬੀਬੀਆਂ ਚੋਂ ਇੱਕ ਬੀਬੀ ਆਪਣੇ ਦੋ ਤਿੰਨ ਸਾਲ ਦੇ ਬੱਚੇ ਨੂੰ ਗੋਦ ਚ ਲੈ ਕੇ , ਰੋਟੀ ਦੇ ਉਸ ਚੌਥੇ ਹਿੱਸੇ ਦੇ ਟੁਕਡ਼ੇ ਨੂੰ ਛੋਟੇ ਛੋਟੇ ਟੁਕਡ਼ੇ ਕਰਕੇ ਖਿਵਾ ਰਹੀ ਆ । ਤਾਂ ਜੋ ਬੱਚਾ ਮਹਿਸੂਸ ਕਰੇ ਕੇ ਉਸਨੇ ਬਹੁਤ ਰੋਟੀ ਖਾ ਲਈ । ਆਪ ਉ ਰੋਟੀ ਨਹੀਂ ਖਾ ਰਹੀ । ਇਹ ਸਾਰਾ ਕੁੱਝ ਇੱਕ ਪਹਿਰੇਦਾਰ ਦੇਖ ਰਿਹਾ ਸੀ । ਉਸਨੇ ਇਹ ਗੱਲ #ਮੀਰ_ਮੰਨੂ ਨੂੰ ਦੱਸੀ । ਕਿ ਬੀਬੀਆਂ ਤਾਂ ਬਹੁਤ ਚੜਦੀ ਕਲਾ ਚ ਰਹਿ ਕੇ ਇਸ ਤਰ੍ਹਾਂ ਬੱਚਿਆਂ ਨੂੰ ਪਾਲ ਰਹੀਆਂ ।

ਇਹ ਸੁਣ ਕੇ #ਮੀਰ_ਮੰਨੂ ਦੇ ਸਰੀਰ ਨੂੰ ਅੱਗ ਲੱਗ ਗਈ । ਕਹਿਣ ਲੱਗਾ ਕੇ ਮੈਂ ਐਸਾ ਕਹਿਰ ਕਰਾਂਗਾ ਕਿ ਦੇਖਣ ਸੁਨਣ ਵਾਲੇ ਦੀ ਰੂਹ ਕੰਬ ਉੁੱਠੇਗੀ । ਉਸਨੇ ਦੋ ਜਲਾਦ ਆਪਣੇ ਨਾਲ ਲਏ ਤੇ ਉਸ ਜਗ੍ਹਾ ਪਹੁੰਚ ਗਿਆ ! ਜਿੱਥੇ ਉ ਬੀਬੀ ਬੱਚੇ ਨੂੰ ਗੋਦ ਚ ਲੈ ਕੇ ਬੈਠੀ ਸੀ । #ਮੀਰ_ਮੰਨੂ ਨੇ ਆਉਂਦਿਆਂ ਹੀ ਬੀਬੀ ਦੀ ਗੋਦ ਚੋਂ ਬੱਚਾ ਚੁੱਕ ਲਿਆ ਤੇ ਲੱਤ ਤੋ ਫੜ ਕੇ ਹਵਾ ਵਿੱਚ ਉੱਚਾ ਉਛਾਲਿਆ । ਇੱਕ ਜਲਾਦ ਨੇ ਬੱਚੇ ਦੇ ਥੱਲੇ ਨੇਜ਼ਾ ਕਰ ਦਿੱਤਾ ਤੇ ਦੂਸਰੇ ਨੇ ਤਲਵਾਰ ਨਾਲ ਉਸਦੀ ਗਰਦਨ ਧੜ ਤੋ ਜੁਦਾ ਕਰ ਦਿੱਤੀ । ਔਰ ਦੇਖਦਿਆਂ ਦੇਖਦਿਆਂ ਉਸਨੇ ਸਾਰੀਆਂ ਬੀਬੀਆਂ ਤੋ ਬੱਚੇ ਖੋ ਕੇ ਇਸੇ ਤਰ੍ਹਾਂ ਹੀ ਕਰਕੇ ਉਹਨਾਂ ਬੱਚਿਆਂ ਨੂੰ ਸ਼ਹੀਦ ਕਰਕੇ , ਬਾਅਦ ਵਿੱਚ ਉਹਨਾਂ ਬੱਚਿਆਂ ਦੇ ਟੋਟੇ ਕਰਕੇ ਇੱਕ ਹਾਰ ਦੀ ਤਰ੍ਹਾਂ ਬਣਾ ਕੇ ਉਹਨਾਂ ਬੀਬੀਆਂ ਦੇ ਗਲਾਂ ਵਿੱਚ ਪਾ ਦਿੱਤੇ । ਆਪਣੇ ਹੀ ਬੱਚਿਆਂ ਦੇ ਗਲਾਂ ਚ ਹਾਰ ਪਵਾ ਕੇ ਵੀ ਉਸਦਾ ਭਾਣਾ ਮਿੱਠਾ ਕਰਕੇ ਮੰਨ ਰਹੀਆਂ ਹਨ ।

ਜ਼ਾਲਮ ਸ਼ਾਮ ਤੱਕ ਉਡੀਕ ਕਰ ਰਿਹਾ ਕੇ ਸ਼ਾਇਦ ਕੋਈ ਮਾਂ ਡੋਲ ਜਾਵੇ । ਸ਼ਾਮ ਹੋਈ #ਮੀਰ_ਮੰਨੂ ਦੇਖ ਰਿਹਾ ਕੇ ਸਾਰੀਆਂ ਬੀਬੀਆਂ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਤੇ ਇੱਕ ਮਾਂ ਖਿਲੋ ਕੇ ਅਰਦਾਸ ਕਰਦੀ ਆ ਤੇ ਬਾਕੀ ਸਾਰੀਆਂ ਖਿਲੋ ਕੇ ਅਰਦਾਸ ਵਿੱਚ ਸ਼ਾਮਿਲ ਹੁੰਦੀਆਂ ਨੇ , ਅਰਦਾਸ ਦੀ ਸਮਾਪਤੀ ਤੋ ਬਾਅਦ ਜਦੋਂ ਮਾਂ ਦੀ ਜ਼ੁਬਾਨੋਂ ਬੋਲ ਨਿਕਲੇ ਤਾਂ ਜ਼ਾਲਮ ਸੁਣ ਕੇ ਹੈਰਾਨ ਹੋ ਗਿਆ । ਬੋਲ ਸਨ – ਹੇ ਕਲਗੀਧਰ ਦਸਮੇਸ਼ ਪਿਤਾ ਜੀ ਤੇਰੀ ਬੜੀ ਮਿਹਰ ਹੋਈ ਆ , ਅੱਜ ਦਾ ਦਿਨ ਸੁੱਖ ਵਿੱਚ ਗੁਜ਼ਰਿਆ ਤੇ ਰਾਤ ਆਈ ਆ ! ਇਹ ਵੀ ਤੇਰੇ ਭਾਣੇ ਚ ਬਤੀਤ ਹੋਵੇ । ਇਹ ਸੁਣ ਕਈ ਜ਼ਾਲਮ ਪਹਿਰੇਦਾਰਾਂ ਦੀਆਂ ਅੱਖਾਂ ਚ ਪਾਣੀ ਆ ਗਿਆ ਤੇ ਉਹਨਾਂ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ ! ਕਿ ਧੰਨ ਹੋ ਤੁਸੀਂ ਤੇ ਧੰਨ ਤੁਹਾਡਾ ਸਿੱਖੀ ਸਿਦਕ ।

ਦੋਸਤੋ ਇਤਿਹਾਸ ਨੂੰ ਜਰੂਰ ਪੜਿਆ ਕਰੋ । ਸਾਡੀ ਕੌਮ ਦੀ ਇਹ ਬਦਕਿਸਮਤੀ ਸ਼ੁਰੂ ਤੋ ਹੀ ਰਹੀ ਆ । ਅਸੀਂ ਨਾ ਇਤਿਹਾਸ ਪੜਦੇ ਹਾਂ ਤੇ ਨਾ ਸੁਣਦੇ ਆ । ਪੜ ਕੇ ਦੇਖਿਓ ਤੁਹਾਨੂੰ ਆਪਣੇ ਵਡ ਵਡੇਰਿਆਂ ਤੇ ਮਾਣ ਮਹਿਸੂਸ ਹੋਵੇਗਾ ।

ਅਨੁਵਾਦ – ਇੰਦਰਜੀਤ ਸਿੰਘ ਚੀਮਾ