#ਸਪੈਲਿੰਗ_ਮਿਸਟੇਕ

#SPELLING_MISTAKE

ਇਨਸਾਨ ਗਲਤੀਆਂ ਕਰਦਾ ਨੀ ਗਲਤੀਆਂ ਤਾਂ ਹੋ ਜਾਂਦੀਆ ਆਪਦੇ ਆਪ ਇਨਸਾਨ ਤੋਂ..! ਸਭ ਤੋਂ ਆਮ ਗਲਤੀ ਹੈ ਲਿਖਣ ‘ਚ ਅੱਖਰਾਂ ਦੀ ਗਲਤੀ..! ਹਰ ਕਿਸੇ ਤੋਂ ਸਮੇਤ ਮੇਰੇ ਲਿਖਣ ‘ਚ ਗਲਤੀ ਹੋ ਸਕਦੀ ਹੈ ਖਾਸ ਕਰਕੇ ਅੰਗਰੇਜ਼ੀ ਲਿਖਣ ਵਕਤ ਕਿਉਕੀ ਆਪਣੀ ਮਾਂ-ਬੋਲੀ ਅੰਗਰੇਜ਼ੀ ਨਹੀ ਹੈ…ਪਰ ਇਸ ਦਾ ਮਤਲਬ ਇਹ ਨੀ ਹੈ ਕੀ ਜਿਸ ਸ਼ਖਸ਼ ਦੀ ਮਾਂ-ਬੋਲੀ ਅੰਗਰੇਜ਼ੀ ਹੈ ਉਹ ਗਲਤੀਆਂ ਨਹੀ ਕਰਦਾ ਲਿਖਣ ‘ਚ..! ਬਹੁਤ ਕਰਦੇ ਨੇ ਤੇ ਸਭ ਤੋਂ ਵੱਡਾ ਸਬੂਤ ਅੱਜ ਇਸ ਦਾ ਗੂਗਲ ( GOOGLE ) ਹੈ..! ਸ਼ਾਇਦ ਇਸ ਨੂੰ ਆਪਾਂ ਦੁਨੀਆਂ ਦੀ ਸਭ ਤੋਂ ਵੱਡੀ SPELLING MISTAKE ਵੀ ਕਹਿ ਸਕਦੇ ਹਾਂ..!

ਸੰਨ 1997 ‘ਚ ਸਟੈਨਫੋਰਡ ਅਮਰੀਕਾ ‘ਚ ਦੋ ਪੀ.ਐੱਚ.ਡੀ ਕਰ ਰਹੇ ਨੌਜੁਆਨ ਪਿਛਲੇ ਸਾਲ ਤੋਂ ਚੱਲ ਰਹੇ ਆਪਣੇਂ ਪ੍ਰੋਜੈਕਟ BACKRUB ਦਾ ਨਾਂ ਬਦਲਕੇ ਉਸ ਨੂੰ ਇੰਟਰਨੈੱਟ ਤੇ ਪਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ..! LARRY ਡਿਕਸ਼ਨਰੀ ਖੋਲ੍ਹੀ ਬੈਠਾ ਸੀ ਜਦਕਿ BRIN ਕੰਪਿਊਟਰ ਤੇ..! ਉਹਨਾਂ ਨੂੰ ਇੱਕ ਐਸੇ ਸ਼ਬਦ ਦੀ ਤਲਾਸ਼ ਸੀ ਜੋ ਬਿਲਕੁਲ ਵਿਲੱਖਣ ਹੋਵੇ..! ਕਾਫ਼ੀ ਦੇਰ ਮੱਥਾ ਮਾਰਨ ਤੋਂ ਬਾਅਦ LARRY ਨੂੰ ਇੱਕ ਅਜਿਹਾ ਸ਼ਬਦ ਮਿਲੇਆ ਜਿਸ ਦਾ ਮਤਲਬ ਮੋਟੇ ਤੌਰ ਤੇ ਇੱਕ ਤੋਂ ਬਾਅਦ ਅਣਗਿਣਤ ਸਿਫ਼ਰ ਸਨ..! LARRY ਨੇ ਬਹੁਤ ਜਿਆਦਾ ਉਤਸ਼ਾਹਿਤ ਹੋਕੇ BRIN ਨੂੰ ਕਿਹਾ ਕੀ ਆਪਾਂ ਨੂੰ ਉਹ ਵਿਲੱਖਣ ਸ਼ਬਦ ਮਿਲ ਗਿਆ ਜਿਸ ਦੀ ਤਲਾਸ਼ ਸੀ..! BRIN ਨੇ ਪੁੱਛਿਆ ਦੱਸ ਕੇਹੜਾ ਸ਼ਬਦ ਤਾਂ LARRY ਨੇ ਬੋਲਕੇ GOOGOL ਕਹਿ ਦਿੱਤਾ ਪਰ BRIN ਜੋ ਬਹੁਤ ਕਾਹਲਾ ਸੀ ਉਸ ਨੇ ਗਲਤੀ ਨਾਲ ਡੋਮੇਨ ਨੇਮ ‘ਚ GOOGLE ਭਰ ਦਿੱਤਾ..!

ਹੁਣ ਸ਼ਬਦ ਤਾਂ ਗਲਤ ਸੀ ਨਾ ਕਿਸੇ ਸ਼ਬਦਕੋਸ਼ ਨਾ ਕਿਤਾਬ ‘ਚ ਸੀ ਕਿਸੇ ਸੋਤੁਰੰਤ ਇਹ ਨਾਂ ਡੋਮੇਨ ‘ਚ ਰਜਿਸਟਰਡ ਹੋ ਗਿਆ ਅਤੇ BRIN ਨੇ ਵੀ ਬਿਨਾਂ ਜਾਂਚ ਪੜ੍ਹਤਾਲ ਕੀਤੇ ਇਸ ਨੂੰ ਹਰੀ ਝੰਡੀ ਦੇ ਦਿੱਤੀ..! ਇਸ ਦੇ ਤੁਰੰਤ ਬਾਅਦ ਇਹ ਨਾਂ ਇੰਟਰਨੈੱਟ ਤੇ ਆ ਗਿਆ ਅਤੇ ਅੱਜ ਇਸ ਨਾਂ ਤੋਂ ਦੁਨੀਆਂ ਭਰ ਦਾ ਬੱਚਾ-ਬੱਚਾ ਜਾਣੂ ਹੈ..!

ਖ਼ੈਰ LARRY ਨੂੰ ਕੁਝ ਸਮੇਂ ਬਾਅਦ ਪਤਾ ਲੱਗਾ ਕੀ ਗਲਤੀ ਹੋ ਗਈ ਹੈ ਪਰ ਤਦ ਤੱਕ ਇਹ ਨਾਂ ਇੱਕ ਸ਼ਬਦਕੋਸ਼ ਦਾ ਹਿੱਸਾ ਬਣ ਚੁੱਕਾ ਸੀ..! ਅਜਿਹਾ ਵਿਰਲੇਆ ਨਾਲ ਹੁੰਦਾਂ ਪਰ ਜਿਸ ਨਾਲ ਹੁੰਦਾਂ ਇਤਹਾਸ ਹੀ ਬਣ ਜਾਂਦਾ ਫਿਰ..! #Raj_Bassi