ਹਟਜੋ ਖੇਖਨ ਕਰਨੋਂ, ਪਖੰਡੀਆਂ ਕਰਨੋ, ਫੋਕੇ ਪਰਭਾਵ ਪੌਣੋਂ, ਲੋੜ ਪੈਣ ਈ ਤੇ ਦੁੱਜੀਆਂ ਭਾਸ਼ਾਵਾਂ ਨੂੰ ਵਰਤੋ, ਜੀ ਸਦਕੇ ਸਿੱਖੋ ਅੰਗਰੇਜੀਆਂ ਹਿੰਦੀਆਂ ਫਰੈਂਚਾਂ ਸਪੈਨਿਸ਼ਾਂ, ਕਿਉਂ ਗਜਾਰਾ ਇਹਨਾਂ ਬਿਨਾਂ ਵਨੀ, ਇਹ ਮੇਰਾ ਆਪਣਾ ਤਜਰਬਾ….ਪਰ ਦੁਰਫਿਟੇ ਮੂੰਹ ਤੇ ਜਹਾਜ ਭਰਕੇ ਲਾਹਣਤਾਂ ਉਹਨਾਂ ਪੰਜਾਬ ਦੇ ਜੰਮਪਲਾਂ ਯਾਂ ਪੰਜਾਬ ਤੋਂ ਅਖਵੌਣ ਆਲਿਆਂ ਨੂੰ ਜਿੰਨਾ ਪੰਜਾਬੀ ਨਕਾਰ ਈ ਦਿੱਤੀ ਆ ਤੇ ਰਲਾ ਰਲਾ ਅੱਖਰ ਈ ਰੱਗਲ ਕਰਤੇ….ਪੰਜਾਬ ਆਲੇ ਤਕਰੀਬਨ ਸ਼ਹਿਰੀ ਹਿੰਦੂਆਂ ਤੇ ਨਕਾਰੀ ਈ ਆ ਪੰਜਾਬੀ ਬੋਲੀ ਤੇ ਰਹਿੰਦੀ ਖੁਇੰਦੀ ਕਸਰ ਸਿੱਖ ਸ਼ਹਿਰੀਆਂ ਕੱਢਤੀ ਆ…

ਮੁਲਖ ਸ਼ਹਿਰਾਂ ਆਲਾ ਹੋੜੇ ਕਨੌੜੇ ਕੰਨੇ ਸਿਹਾਰੀਆਂ ਬਿਹਾਰੀਆਂ ਈ ਪੁੱਠੀਆਂ ਸਿਧੀਆਂ ਜੀਆਂ ਲਾ ਲਾਕੇ ਜਲੂਸ ਕੱਢਿਆ ਪਿਆ ਬੋਲੀ ਦਾ….ਜੰਮਦਾ ਜੁਆਕ ਐਪਲ ਤੇ ਔਰੰਜ ਆਂਦਾਂ, ਸਿਉ ਤੇ ਸੰਗਤਰਾ ਆਖਣੋਂ ਉਹਨੂੰ ਸ਼ਰਮ ਔਂਦੀ ਆ ਤੇ ਇਸ ਮਨੋਵਗਿਆਨ ਦੇ ਪਿੱਛੇ ਮਾਂ ਪਿਉ ਦਾ ਬੋਲੀ ਪ੍ਰਤੀ ਹੀਣਾਪਨ ਈ ਆ ਹੋਰ ਕੁਹ ਨੀ…ਕਿਉਂ ਉਹਦਾਂ ਮਾਂ ਪਿਉਂ ਵਰਾਛਾਂ ਕੰਨਾਂ ਤੱਕ ਝੜੌਂਦਾ ਜਦੋਂ ਜੁਆਕ ਗਰੇਜੀ ਯਾਂ ਹਿੰਦੀ ਬੋਲਦਾ…ਮਲਵ ਕਿ ਪੰਜਾਬੀ ਸਿਰਫ ਅਨਪੜ੍ਹ ਤੇ ਗਵਾਰ ਈ ਬੋਲਦੇ ਆ…

ਜੇ ਇਹ ਅਨਪੜ੍ਹਾਂ ਗਵਾਰਾਂ ਦੀ ਬੋਲੀ ਹੁੰਦੀ ਤੇ ਦਹ ਪਾਤਸ਼ਾਹੀਆਂ, ਭਗਤਾਂ ਤੇ ਭੱਟਾਂ ਨੇ ਬਾਣੀ ਅੰਗਰੇਜੀ ਚ ਲਿਖਣੀ ਹੀ ਯਾਂ ਹਿੰਦੀ ਚ ਲਿਖਣੀ ਹੀ….ਠੋਕਕੇ ਤੇ ਠਾਠ ਨਲ ਬੋਲਿਆ ਕਰੋ ਯਰ ਬੈਂਕਾਂ, ਹਰ ਸਰਕਾਰੀ-ਪ੍ਰਾਈਵੇਟ ਅਦਾਰਿਆਂ, ਸਕੂਲਾਂ, ਕਚਹਿਰੀਆਂ, ਪਟਵਾਰਖਾਨਿਆਂ ਚ….ਤੇ ਜੇ ਕੋਈ ਬੂਝੜ ਅੱਗੋਂ ਹਿੰਦੀ ਅੰਗਰੇਜੀ ਬੋਲਦਾ ਤੇ ਕਹਿਦੋਂ ਬੀ ਮਿੰਨੂੰ ਨੀ ਸਮਝ ਅਉਂਦੀ ਜਨਾਬ ਕੁਹਵੀ ਪੰਜਾਬੀਓਂ ਬਿਨਾਂ…ਵੱਧ ਤੋਂ ਵੱਧ ਅਨਪੜ ਗਵਾਰ ਪੇਂਡੂ ਕਹਿਕੇ ਸਿਆਣਾ ਕਾਂ ਈ ਬਣਜੂ ਆਪਣੇ ਆਪ ਚ, ਹੋਰ ਧਾਡਾ ਕੁਹਨੀ ਪੁੱਟ ਲੈਣ ਲੱਗਾ…

ਮਬੈਲ ਤੇ ਗਾਹਕ ਸੇਵਾ ਕੇਂਦਰ ਆਲਿਆਂ ਨਲ ਖਹਿਬੜ ਪਿਆ ਕਰੋ…ਅਗਲੇ ਬੰਨੇ ਕੁੜੀ ਯਾਂ ਮੁੰਡਾ ਦਾ ਕੋਈ ਲਿਆਜ ਨੀ ਕਰਨਾ…ਤੇ ਜੇ ਕੋਈ ਅੱਗੋਂ ਬਹੁਤਾ ਈ ਗੋਰੇ ਦਾ ਬੀਅ ਯਾਂ ਹਿੰਦੀਆਮੈਨ ਬਣਨ ਦੀ ਕੋਸ਼ਿਸ਼ ਕਰਨ ਧਾਡੇ ਨਲ ਤੇ ਫੂਨ ਤੇ ਈ ਗਰਦਨ ਪੇ ਗੋਡਾ ਰੱਖਲਿਆ….ਆਖੋ ਬੀ ਜਿੰਨੂੰ ਅਉਂਦੀ ਆ ਪੰਜਾਬੀ ਧਾਡੇ ਚੋਂ, ਮੇਰੀ ਓਹਦੇ ਨਲ ਗੱਲ ਕਰਾਦੋ ਕਿਉਂ ਮੈਂ ਅਨਪੜ ਸਿੱਧਾ ਜੱਟ ਬੂਟ ਬੰਦਾ, ਮਿੰਨੂੰ ਪੰਜਾਬੀ ਤੋਂ ਸਵਾ ਕੁਹ ਨੀ ਅਉਂਦਾ…..! ਮੈਂ ਤੇ ਦੋਂਹ ਤਿੰਨ ਜਾਣਿਆਂ ਨੂੰ ਪੱਠੇ ਪਾਏ ਹੀ ਚੰਗੇ ਈ ਇੱਕ ਅਰਾਂ…ਦੋ ਕੁੜੀਆਂ ਹੀ ਉਹਨਾਂ ਚੋਂ ਜਿਹੜੀਆਂ ਜਾਦੀਆਂ ਜਬਾਨ ਨੂੰ ਵਲ ਜੇਹ ਮਾਰਕੇ ਅੰਗਰੇਜੀ ਜੀ ਗਲੱਛਣ ਲੱਗੀਆਂ ਹੀ…

ਦੁਰਲਾਹਣਤ ਆ ਪੰਜਾਬ ਚ ਜੰਮਣ ਤੇ ਜੇ ਪੰਜਾਬ ਚ ਰਹਿਕੇ ਕੋਈ ਹੋਰ ਬੋਲੀ ਬੋਲਣੀ ਪਵੇ….! ਤੇ ਇੱਕ ਗੱਲ ਯਾਦ ਰੱਖਿਓ, ਦੁੱਜਿਆਂ ਦੀ ਬੋਲੀ ਗੁਲਾਮ ਬੋਲਦੇ ਹੁੰਦੇ ਆ…..! ਤੇ ਆਹ ਥੱਲੇ ਭਾਊ ਚਰਨਜੀਤ ਸਿੰਘ ਸੌਂਹ ਦੀ ਲਿਖਤ ਤੇ ਮੂਰਤਾਂ ਤੇ ਵੀ ਨਿਗਾ ਮਾਰਿਓ….ਖਰਿਆ ਠੋਕਕੇ ਪੰਜਾਬੀ ਬੋਲਦਿਆਂ ਨੂੰ ਸ਼ਰਮ ਔਣੋਂ ਹਟਜੇ…….!

ਲਗਭਗ ਪੰਜਾਹ ਫੀਸਦੀ ਪੰਜਾਬੀ ਬੜੀ ਸੌਖ ਤੇ ਮਨਮਰਜ਼ੀ ਨਾਲ ਹਿੰਦੀ ਬੋਲਣ ਲਗ ਗਏ ਨੇ । ਸਰਕਾਰੀ ਕਾਗਜ਼ਾਂ ਜਾਂ ਦਾ ਆਫੀਸ਼ੀਅਲ ਲੈਂਗੂਏਜ਼ ਐਕਟ ਦੇ ਮੂਜਬ ਪੰਜਾਬ ਹੁਣ ਹਿੰਦੀ ਬੈਲਟ ਵਿੱਚ ਸ਼ਾਮਿਲ ਹੈ । ਭਾਰਤੀ ਫੈਡਰਲ ਢਾਂਚੇ ਵਿੱਚ ਵੱਖ ਵੱਖ ਕੌਮਾਂ, ਜਿਨ੍ਹਾਂ ਨੂੰ ਭਾਰਤ ਵਿੱਚ ਸ਼ਾਮਲ ਕੀਤਾ ਗਿਆ, ਉਨ੍ਹਾਂ ਵਿੱਚੋਂ ਪੰਜਾਬੀਆਂ ਨੇ ਸਭ ਤੋਂ ਵੱਧ ਆਪਣੀ ਜ਼ੁਬਾਨ ਬੋਲਣੀ ਛੱਡੀ । ਸਰਕਾਰ ਅਤੇ ਕਾਰਪੋਰੇਟ ਅਦਾਰਿਆਂ ਦਾ ਜ਼ੋਰ ਪੰਜਾਬੀਆਂ ਦੇ ਮੂੰਹ ਵਿੱਚ ਹਿੰਦੀ ਤੁੰਨਣ ਵਿੱਚ ਲੱਗਾ ਹੋਇਆ ਹੈ । ਪੂਰੇ ਭਾਰਤ ਵਿੱਚ ਪੰਜਾਬੀ ਸਭ ਤੋਂ ਵੱਧ ਮੋਬਾਇਲ ਸੇਵਾਵਾਂ ਦੀ ਵਰਤੋਂ ਕਰਦੇ ਹਨ । ਲਗਭਗ ਸਾਰੀਆਂ ਮੋਬਾਇਲ ਕੰਪਨੀਆਂ ਅਤੇ ਹੋਰ ਕਾਰਪੋਰੇਟ ਦੇ ਗਾਹਕ ਸੇਵਕ ਹਿੰਦੀ ਵਿੱਚ ਗੱਲ ਕਰਦੇ ਹਨ । ਪੰਜਾਬੀਆਂ ਦੇ ਸਿਰੋਂ ਅਰਬਾਂ ਰੁਪਿਆ ਕਮਾਉਣ ਵਾਲੀਆਂ ਇਹ ਕੰਪਨੀਆਂ ਸਾਨੂੰ ਹਿੰਦੀ ਬੋਲਣ ਲਈ ਮਜਬੂਰ ਕਰਦੀਆਂ ਹਨ । ਬਾਜ਼ਾਰਾਂ ਮੰਡੀਆਂ ਵਿੱਚ ਅਕਸਰ ਬਜ਼ੁਰਗਾਂ ਅਤੇ ਪੰਜਾਬੀ ਦਿੱਖ ਵਾਲਿਆਂ ਨੂੰ ਹਿੰਦੀ ਵਿੱਚ “ਹਮ ਕੋ ਤੁਮ ਕੋ” ਕਰਦੇ ਵੇਖਿਆ ਜਾ ਸਕਦਾ ਹੈ । ਲੱਖ ਕਹਿਣ ਦੇ ਬਾਵਜੂਦ ਗਾਹਕ ਸੇਵਕ ਪੰਜਾਬੀ ਚ ਗੱਲ ਨਹੀਂ ਕਰਦੇ । ਬਹੁਤਾ ਕਰਕੇ ਤਾਂ ਓਹ ਵੀ ਪੰਜਾਬੀ ਹੀ ਹੁੰਦੇ ਹਨ ਜੋ ਰੋਟੀ ਖਾਤਰ ਹਿੰਦੀ ਬੋਲਣ ਲਾਏ ਗਏ ਹਨ । ਰੋਟੀ ਦੀ ਖਾਤਰ ਸਾਡੇ ਹੀ ਨੌਜਵਾਨ ਕੰਪਨੀਆਂ ਦੇ ਕਾਊਂਟਰਾਂ ਉੱਤੇ ਹਿੰਦੀ ਚ ਗੱਲਬਾਤ ਕਰਦੇ ਹਨ । ਸਾਡੀਆਂ ਹੀ ਕੁੜੀਆਂ ਸਾਡੀਆਂ ਦਾੜ੍ਹੀਆਂ ਦਾ ਖਿਆਲ ਨਾ ਕਰਦਿਆਂ ਸਾਡੇ ਮੂੰਹ ਤੇ ਹਿੰਦੀ ਬੋਲ ਦਿੰਦੀਆਂ ਹਨ । ਪੰਜਾਬੀ ਨੁੂੰ ਪਿਆਰ ਕਰਨ ਵਾਲੇ ਕੰਧਾਂ ਉੱਤੇ “ਪੰਜਾਬੀ ਬੋਲੋ” ਦੇ ਨਾਅਰੇ ਲਿਖ ਰਹੇ ਹਨ । ਅਸੀਂ ਆਪਸੀ ਝਗੜਿਆਂ ਵਿੱਚ ਕਈ ਤਰ੍ਹਾਂ ਦੇ ਹੈਸ਼ਟੈਗ ਸ਼ੁਰੂ ਕਰਕੇ ਇੱਕ ਦੂਜੇ ਦਾ ਪੱਖ ਲੈਂਦੇ ਹਾਂ । ਆਓ ਅੱਜ #ਪੰਜਾਬੀਬੋਲੋ ਦਾ ਹੈਸ਼ਟੈਗ ਸ਼ੁਰੂ ਕਰੀਏ ।

ਇਹਦੇ ਤਹਿਤ ਦੁਕਾਨਾਂ ਬਾਜ਼ਾਰਾਂ ਵਿੱਚ ਹਿੰਦੀ ਬੋਲਣ ਆਲਿਆਂ ਨੂੰ ਸਖ਼ਤੀ ਨਾਲ ਟੋਕਿਆ ਜਾਵੇ ਤੇ ਪੰਜਾਬੀ ਬੋਲਣ ਲਈ ਕਿਹਾ ਜਾਵੇ । ਗਾਹਕ ਸੇਵਕਾਂ ਨੂੰ ਪੰਜਾਬੀ ਨਾ ਬੋਲਣ ਤੇ ਉਨ੍ਹਾਂ ਦਾ ਕੁਨੈਕਸ਼ਨ ਕਟਾਉਣ ਜਾਂ ਸੇਵਾਵਾਂ ਬੰਦ ਕਰਨ ਦੀ ਧਮਕੀ ਦਿੱਤੀ ਜਾਵੇ ਤੇ ਪੰਜਾਬੀ ਵਿੱਚ ਗੱਲ ਕਰਨ ਨੂੰ ਮਜਬੂਰ ਕੀਤਾ ਜਾਵੇ । ਕੰਪਨੀਆਂ ਨੂੰ ਮਾਲ ਪਿਆਰਾ ਹੈ ਜਦੋਂ ਅਸੀਂ ਸੈਂਕੜੇ ਜਾਂ ਹਜ਼ਾਰਾਂ ਬੰਦੇ ਉਨ੍ਹਾਂ ਨੂੰ ਪੰਜਾਬੀ ਬੋਲੋ – ਪੰਜਾਬੀ ਬੋਲੋ ਕਹਾਂਗੇ ਤਾਂ ਯਕੀਨਨ ਉਹ ਪੰਜਾਬ ਵਿੱਚ ਪੰਜਾਬੀ ਬੋਲਣਗੇ ।

ਆਓ ਫਿਰ ਸ਼ੁਰੂ ਕਰੀਏ #ਪੰਜਾਬੀਬੋਲੋ….!

ਕਾਪੀ ਕਰਕੇ ਆਪਣੀ ਕੰਧ ਤੇ ਸਾਂਝਾ ਕਰੋ….!