ਤਰਨ ਤਾਰਨ ਦੇ ਕਾਜੀਕੋਟ ਪਿੰਡ ਦੀ ਕੁੜੀ ਗਗਨਦੀਪ ਕੌਰ ਐ, ਵੀਡੀਓ ਵੇਖੀ ਪਤਾ ਲੱਗਿਆ ਗਗਨਦੀਪ ਕੌਰ ਪਾਵਰ ਲਿਫ਼ਟਰ (ਭਾਰ ਚੁੱਕਣ) ਖੇਡ ਆਲੀ ਕੁੜੀ ਐ ਤੇ ਕੁੜੀ ਬਾਦਲਕਿਆਂ ਵੇਲੇ ਤੋਂ ਨੌਕਰੀ ਲਈ ਰੋਅ ਪਿੱਟ ਰਹੀ ਹੈ ਤੇ ਬਦਲਕਿਆਂ ਦੇ ਗਿਆ ਗੁਜਰ ਜਾਣ ਬਾਦ ਹੁਣ ਵੀ ਰਾਜਾ ਹੁਕਮਰਾਨ ਵੇਲੇ ਏਹੀ ਹਾਲ ਐ…

ਜੇ ਗਗਨਦੀਪ ਦੀਆਂ ਮੋਟੀਆਂ ਮੋਟੀਆਂ ਪ੍ਰਾਪਤੀਆਂ ਕੁੱਝ ਕੁ ਦੱਸਾਂ ਜਿੰਨਾਂ ਚ ਗਗਨ ਨੇ

ਸਟਰਾਂਗ ਵੂਮੈਨ ਆਫ਼ ਇੰਡੀਆ ਅਤੇ ਸਟਰਾਂਗ ਵੂਮੈਨ ਆਫ਼ ਪੰਜਾਬ ਦਾ ਖਿਤਾਬ ਪ੍ਰਾਪਤ ਕਰ ਗੋਲਡ ਜਿੱਤੇ….

ਸਕੂਲ ਕੂਲ ਪੱਧਰ ਤੋਂ ਲੈ ਕੇ ਨੈਸ਼ਨਲ, ਇੰਟਰ ਯੂਨੀਵਰਸਿਟੀ ਅਤੇ ਫੈਡਰੇਸ਼ਨ ਕੱਪ ਚ ਗੋਲਡ ਜਿੱਤੇ…

2 ਵਾਰ ਫੈਡਰੇਸ਼ਨ ਕੱਪ ਖੇਡ ਕੇ ਦੋਵੇਂ ਵਾਰੀ ਗੋਲਡ ਜਿੱਤੇ…

ਕੁੜੀ ਸਿਰੋਂ ਪਿਓ ਪਹਿਲਾਂ ਚਲਾ ਗਿਆ ਮਾਂ ਨੇ ਕੁੜੀ ਦਾ ਕੱਦ ਕਾਠ ਜੁੱਸਾ ਵੇਖ਼ ਇਸ ਖੇਡ ਪਾ ਘਾਲਣਾ ਘੱਲ੍ਹ ਚੋਟੀ ਦੀ ਖਿਡਾਰਨ ਬਣਾ ਦਿੱਤਾ ਤਾਂ ਜੋ ਭਵਿੱਖ ਵੀ ਗੋਲਡ ਹੋਵੇ!!!

ਪਰ ਬਾਦਲਕਿਆਂ ਨੇ ਸੁਨਿਹਰੀ ਦੀ ਬਜਾਏ ਪੱਲੇ ਕਾਲਖ਼ ਹੀ ਪਾਈ ਭਾਵ ਕੁੜੀ ਨੇ ਖਿਡਾਰਨ ਤੌਰ ਤੇ ਵੱਡੀਆਂ ਮੱਲਾਂ ਮਾਰੀਆਂ ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੀ ਆਸ ਰਹੀ….

ਲੰਮਾ ਸਮਾ ਲੀਡਰਾਂ ਦੇ ਬੂਹੇ ਖੜਕਾਏ ਫਿਰ ਟਾਇਮ ਮਿਲਣ ਤੇ ਗਰਮੀ ਸਰਦੀ ਮਾਵਾਂ ਧੀਆਂ ਪਹੁ ਫੁਟਾਲੇ ਵੇਲੇ ਆਲੀ ਬੱਸ ਫੜ੍ਹ ਸੁਖਬੀਰ ਦੇ ਗ੍ਰਹਿ ਵੱਲ ਚਾਲੇ ਤੇ ਜਦ ਸੁਖਬੀਰ ਦੇ ਉਠਣ ਤੋਂ ਪਹਿਲਾਂ ਹੀ ਪੁੱਜ ਜਾਂਦੀਆ ਸੀ ਤਾਵੀਂ ਨੀ ਸੁਖਬੀਰ ਮਿਲਿਆ ਤੇ ਜਦ ਇੱਕ ਵਾਰ ਮੇਲ ਹੋਏ ਇਹ ਧੀ ਫੁੱਟ ਪਈ ਕਹਿੰਦੀ ਜੋ ਨਾਲ ਲਿਆਂਦੇ ਬੈਗ ‘ਚ ਮੈਡਲ ਟਰਾਫ਼ੀਆਂ ਤਗ਼ਮੇ ਇਹਨਾਂ ਨੂੰ ਸਰ ਰੱਦੀ ਦੇ ਭਾਅ ਖਰੀਦ ਮੈਂਨੂੰ 100-150 ਹੀ ਦੇਦੋ ਤਾਂ ਜੋ ਆਪਣੀ ਮਾਂ ਦੀ ਝੋਲੀ ਪਾ ਆਖ਼ ਦੇਵਾਂ…

”ਮਾਂ ਤੂੰ ਜੋ ਕੀਤਾ ਓਹ ਵੇਚ ਆਈ ਤੇ ਜੋ ਹਿੱਸੇ ਆਇਆ ਇਹ ਤੇਰੀ ਝੋਲੀ ਪਾ ਰਹੀ”

ਘਰ ਦੀ ਰੋਟੀ ਲਈ ਸਰਕਾਰੀ ਨੌਕਰੀ ਲਈ ਗਿਰੇ ਤੋਂ ਗਿਰੇ ਸਿਆਸਤਦਾਨ ਦੇ ਹਾੜੇ ਕੱਢ ਚੁੱਕੀ ਪੰਜਾਬੀਓ ਪੰਜਾਬ ਦੀ ਧੀ ਗਗਨਦੀਪ….

ਲਿਖ਼ਣ ਨੂੰ ਹੋਰ ਬੀ ਬਹੁਤ ਕੁੱਝ ਪਰ ਇਹ ਵੀ ਹਿੰਮਤ ਕਰ ਲਿਖਿਆ-ਯਾਰ ਇਸ ਧੀ ਮੇਰੀ ਭੈਂਣ ਦੀ ਔਖੇ ਵੇਲੇ ਜਰੂਰ ਬਾਂਹ ਫੜ੍ਹੋ….

ਅਪੀਲ ਸਿਰਫ ਜਾਗਦੀ ਜਮੀਰ ਆਲੇ ਵੀਰਾਂ ਨੂੰ…

ਵੱਲੋਂ ਧੰਨਵਾਦ…

✍️ਸਾਹਿਬ