ਗੱਲ 5 ਫਰਵਰੀ 1762 ਈ: ਨੂੰ ਕੁੱਪ ਰੁਹੀੜਾ ਦੀ ਹੈ। Z SECURITY ਤਾਂ ਸਭ ਨੇ ਸੁਣੀ ਹੈ ਪਰ ਇਤਿਹਾਸ ਗਵਾਈ ਭਰਦਾ ਹੈ ਕੇ ਵੱਡੇ ਘੱਲੂਘਾਰੇ ਵੇਲੇ ਸਿਖਾਂ ਦੇ ਓਸ ਸਮੇਂ ਦੇ ਬਹਾਦਰ ਜਰਨੈਲ ਨੇ V TYPE SECURITY ਦਿੰਦੇ ਹੋਏ ਜੰਗ ਲੜੀ।50000 ਤੋਂ 60000 ਦਾ ਦੁਸ਼ਮਣ ਦਾ ਘੇਰਾ ਸੀ।

ਕੌਮ ਦੀ ਅਗਵਾਹੀ ਉਸ ਵੇਲੇ #ਸਰਦਾਰ_ਜੱਸਾ_ਸਿੰਘ_ਆਹਲੂਵਾਲੀਆ ਕਰ ਰਹੇ ਸਨ।ਤਰਤੀਬ ਇਹ ਵਰਤੀ ਗਈ ਕੇ ਸਿਖ ਯੋਧੇ V SHAPE ਵਿਚ ਲੜ੍ਹਨਗੇ ਤੇ V ਦੇ ਅੰਦਰ ਕੌਮ ਦੇ ਬੱਚੇ ਬਜੁਰਗ ਤੇ ਔਰਤਾਂ ਹੋਣਗੀਆਂ।

ਇਤਹਾਸ ਲਿਖਦਾ ਹੈ ਓਹ ਲੜ ਰਹੇ ਸਨ ਤੇ ਨਾਲ ਤੀਰ ਵਾਂਗ ਅੱਗੇ ਵਧ ਰਹੇ ਸਨ।ਇਸ ਲੜਾਈ ਚ 25000 ਤੋਂ 30000 ਹਜਾਰ ਸਿੰਘ-ਸਿੰਘਣੀਆਂ ਸ਼ਹੀਦੀਆਂ ਪਾ ਗਏ ਸਨ।

ਵੱਡੇ ਘੱਲੂਘਾਰੇ ਵਿਚ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਸ਼ਰੀਰ ਦੇ 22 ਵੱਡੇ ਫੱਟ ਸਨ ਅਤੇ 60 ਛੋਟੇ ਫੱਟ ਸਨ , ਪਰ ਜਦੋਂ ਬਾਬਾ ਜੀ ਦੇ ਗੜਵਈ ਭਾਈ ਗੁਰਮੁਖ ਸਿੰਘ ਨੇ ਬਾਬਾ ਜੀ ਦੇ ਘੋੜੇ ਨੂੰ ਚਾਬਕ ਮਾਰਕੇ ਬਾਬਾ ਜੀ ਨੂੰ ਮੈਦਾਨ ਛੱਡ ਕੇ ਨਿਕਲਣ ਨੂੰ ਕਿਹਾ, ਤਾਂ ਬਾਬਾ ਜੀ ਨੇ ਕਿਹਾ ਸੀ ਮੈਂ ਏਥੇ ਪੰਥ ਨੂੰ ਅਤੇ ਅੱਗੇ ਜਾਕੇ ਗੁਰੂ ਨੂੰ ਕੀ ਮੂੰਹ ਦਿਖਾਵਾਂਗਾ ਜੇ ਅੱਜ ਮੈਂ ਮੈਦਾਨ ਛੱਡ ਗਿਆ? ਹੁਣ ਤਾਂ ਜਾਂ ਯੁੱਧ ਲੜਦੇ ਰਹਾਂਗੇ ਜਾਂ ਸ਼ਹੀਦੀ ਪਾਵਾਂਗੇ।

ਜੋ ਵੀ ਯੋਧੇ ਬਚੇ ਕੋਈ ਵੀ 10-15 ਫੱਟ ਤੋਂ ਘਟ ਜਖਮੀਂ ਨਹੀਂ ਸੀ।ਪਰ ਕੌਮ ਨੂੰ ਮੁੱਢ ਤੋਂ ਖਤਮ ਕਰਨ ਦੀ ਵੈਰੀ ਦੀ ਚਾਲ ਕਾਮਯਾਬ ਨਾ ਹੋਣ ਦਿਤੀ ਗਈ।