”ਪਾਤਾਲਾ ਪਾਤਾਲ ਲਖ ਆਗਾਸਾ ਆਗਾਸ”

ਕਿਸੇ ਗਰੁੱਪ ਚ ਆਹ ਪੰਗਤੀ ਲਿਖਕੇ ਪੋਸਟ ਪਾਈ ਦੇਖੀ …ਤੇ ਫਿਰ ਥੱਲੇ ਵਾਹਹਯਾਤ ਕਿਸਮ ਦੇ ਕਮੈਂਟ …ਕੇ ਬਾਬੇ ਨੇ ਤੁੱਕਾ ਮਾਰਿਆ ਹੋਣਾ ,ਸਾਇੰਸ ਨੇ ਤਾ ਜੰਤਰਾਂ ਨਾਲ ਪਤਾ ਲਿਆ ਪਰ ਬਾਬੇ ਨੂੰ ਕਿਵੇਂ ਪਤਾ ਲੱਗ ਗਿਆ ..ਗੱਪ ਮਾਰੀ ਸੈੱਟ ਬਹਿ ਗਈ ..ਵਗੈਰਾ ਵਗੈਰਾ

“ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥”

ਪਹਿਲੀ ਤਾ ਗੱਲ ਇਹ ਪੰਗਤੀ ਬਾਬੇ ਦਾ ਅਨੁਭਵ ਨਹੀਂ ,ਬਾਬੇ ਨੇ ਸਿਰਫ ਵੇਦ ਦੇ ਗਿਆਨ ਦੀ ਚਰਚਾ ਕੀਤੀ ਹੈ ,ਜਦੋ ਕੁਦਰਤ ਦੀ ਵਿਸ਼ਾਲਤਾ ਦੀ ਗੱਲ ਗੱਲ ਚੱਲੀ ਤੇ ਬਾਬਾ ਦੱਸ ਰਿਹਾ ਕੇ ਵੇਦ ਮੁਤਾਬਿਕ ਲੱਖਾਂ ਆਕਾਸ ਪਾਤਾਲ ਹਨ ,ਨਾ ਕੇ ਬਾਬੇ ਮੁਤਾਬਿਕ ..

”ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥”

ਇਸ ਅਗੇ ਬਾਬਾ ਦੱਸ ਰਿਹਾ ਕੇ ਕੁਰਾਨ(ਕਤੇਬ) ਮੁਤਾਬਿਕ ਅਠਾਰਾਂ ਹਜ਼ਾਰ ਆਲਮ ਹਨ

ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ”

ਤੇ ਅਖੀਰ ਚ ਨਾਨਕ ਸਾਹਿਬ ਆਪਣਾ ਅਨੁਭਵ ਰੱਖਦੇ ਹਨ ਕੇ ਲਿਖੀਏ ਕਿਵੇਂ ਸੰਖਿਆ ਖਤਮ ਹੋ ਜਾਂਦੀ ਹੈ …ਪਰ ਉਹ ਨਹੀਂ ..ਕੁਦਰਤ ਕਿਡੀ ਵੱਡੀ ਹੈ ਉਹ ਆਪ ਹੀ ਜਾਣਦੀ ਹੈ…

ਪਰ ਇਸ ਪੌੜੀ ਦੀ ਇਕ line ਨੂੰ ਬਾਬੇ ਦੀ ਆਖ ਕੇ ਫਜ਼ੂਲ ਦੀ ਬਹਿੰਸ …

ਜਿਵੇਂ ਧਰਮਾਂ ਵਾਲੇ ਦੂਜੇ ਧਰਮ ਨੂੰ ਭੰਡ ਕੇ ਆਪਣਾ ਧਰਮ ਦੀ ਸ਼ਾਨ ਵਧਾਉਣ ਚ ਲੱਗੇ ਹਨ ….ਓਸੇ ਤਰਾਂ ਸਾਇੰਸ ਦੇ ਅਖੌਤੀ ਸੇਵਾਦਾਰ ਬਸ ਰੱਬ ਨੂੰ ਭੰਡ ਕੇ ਸਇੰਸ ਦਾ ਮਾਣ ਵਧਾਉਣ ਚ ਲੱਗੇ ਹਨ …ਇਸ ਤਰਾਂ ਸਮਝਦੇ ਹਨ ਕੇ ਉਹ ਲਿਖਦੇ ਹਨ ਤਾ ਸਾਇੰਸ ਨੂੰ ਦੁਨੀਆ ਜਾਨਣ ਲੱਗੀ ਹੈ …ਓਹਨਾ ਦਾ ਵਿਵਹਾਰ ਦੱਸਦਾ ਹੈ ਜਿਵੇਂ ਓਹਨਾ ਦੀਆਂ ਊਟ ਪਟਾਂਗ ਪੋਸਟਾਂ ,ਕਮੈਂਟ ਤੇ ਰੱਬ ਨੂੰ ਭੰਡਣ ਕਰਕੇ ਹੀ ਸਾਇੰਸ ਦਾ ਵਜੂਦ ਹੈ …

” ਜੇ ਸਭ ਮਿਲਕੇ ਆਖਣ ਪਾਇ ਵੱਡਾ ਨਾ ਹੋਇ ਘਟ ਨਾ ਜਾਇ”’

ਜੇ ਸਾਰੇ ਰਲ ਕੇ ਉਸਦੀ ਨਿਦਾ ਕਰਨ ਤਾ ਉਸਦਾ ਕੁਜ ਘਟ ਨਹੀਂ ਜਾਂਦਾ ,ਜੇ ਵਾਧੂ ਵਡਿਆਈ ਕਰੇ ਤਾ ਕੁਜ ਵੱਧ ਨਹੀਂ ਜਾਂਦਾ ਓਂਕਾਰ ਜਿਸ ਤਰਾਂ ਦਾ ਹੈ ਓਸੇ ਤਰਾਂ ਦੀ ਰਹਿੰਦਾ ਹੈ ..ਉਸ ਨੂੰ ਕੋਈ ਫਰਕ ਨਹੀਂ ਪੈਂਦਾ ..

ਹਰ ਇਕ ਵਿਸ਼ੇ ਦਾ ਆਪਣਾ ਮਹੱਤਵ ਹੁੰਦਾ ਹੈ ਤੇ ਆਪਣੀ ਬਰੀਕੀ … ਚਾਹੇ ਸਇੰਸ ਚਾਹੇ ਅਧਿਆਤਮ

ਆਪਣੇ ਆਪ ਨੂੰ ਸ਼ਾਨਦਾਰ ਬਣਾਉਣ ਲਈ ਓਂਕਾਰ ਕਿਸੇ ਦਾ ਮੁਹਤਾਜ ਨਹੀਂ

ਵਿਗਿਆਨ ਵੀ ਆਪਣੀ ਪਹਿਚਾਣ ਆਪ ਹੈ …ਇਹ ਵੀ ਅੰਨੇ ਭਗਤਾਂ ਦੀ ਮੁਹਤਾਜ ਨਹੀਂ ..

Pawan Dubb Richard