ਕਹਿੰਦੀ ਉਹਦੀ ਛੋਹ ਨਾਲ ਵੀ ਹੁਣ ਨਫਰਤ ਹੋ ਗਈ ਸੀ

ਮੈਨੂੰ, ਜੇਰਾ ਕਰਕੇ ਆਖ ਹੀ ਦਿੱਤਾ ਮੈਂ, ਮੋਹ ਨੀਂ ਆਉਦਾ ਹੁਣ ਤੇਰਾ ਮੈਨੂੰ।

ਉਹ ਗਰਜਦਾ, ਹਜਾਰਾਂ ਗਾਲਾਂ ਤੇ ਲਾਹਨਤਾਂ ਪਾਉਂਦਾ ਮੈਨੂੰ, ਮੈਂ ਮਨ ਹੀ ਮਨ ਆਖਦੀ “ਕਾਸ਼ ਤੂੰ ਮੇਰਾ ਜਿਸਮ ਪਾਉਣ ਤੋਂ ਪਹਿਲਾਂ ਮੇਰਾ ਮਨ ਜਿੱਤ ਲੈਣ ਦੀ ਰੀਝ ਰੱਖਦਾ ,,,,,।

ਪਰ ਫਿਰ ਸੋਚਦੀ ਹਾਂ ਕਿ ਉਹ ਕਿੰਝ ਮੇਰੀ ਮਹੁੱਬਤ ਦਾ ਸ਼ਹਿਨਸ਼ਾਹ ਹੋ ਸਕਦਾ , ਜਿਹਨੂੰ ਆਪਣੇ ਤੋਂ ਅੱਧੀ ਉਮਰ ਦੀ ਸਾਥਣ ਦਾ ਸੰਗ ਹੰਢਾਉਂਦੇ ਅੱਖੀਂ ਤੱਕਿਆ ਹੋਵੇ ਮੈਂ।

ਫਿਰ ਕਹਿੰਦੀ ,

“ਕੁੱਝ ਸਾਂਝਾਂ ਨੂੰ ਜਿਸਮਾਂ ਦੀ ਭੁੱਖ ਸਦੀਵੀ ਮਾਰ ਦਿੰਦੀ ਏ।

Rupinder Sandhu.