ਪੰਜਾਬ ਮੇਲਿਆਂ ਦੀ ਧਰਤੀ ਹੈ . ਪੰਜਾਬ ਮੇਲਿਆਂ ਦੇ ਨਾਲ ਸੋਹਣਾ ਲੱਗਦਾ ਹੈ, ਲੰਘੀ 23 ਫਰਵਰੀ ਨੂੰ ਸੰਗਰੂਰ ਜ਼ਿਲੇ ਦੇ ਪਿੰਡ ਨਾਗਰੇ ‘ਚ ਪੰਜਾਬ ਦੀ ਵਿਰਾਸਤ ਨੂੰ ਸੰਭਾਲਦਾ ਮੇਲਾ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ , ਇਹ ਮੇਲੇ ‘ਚ ਜਿੱਥੇ ਹਰ ਵਰੇ ਦੂਰੋਂ ਨੇੜਿਉਂ ਚੱਲਕੇ ਢਾਡੀ ਕਵਿੱਸ਼ਰ ਹੇਕਾਂ ਲਾ ਲਾ ਕਿੱਸੇ ਗਾਉਂਦੇ ਹਨ ਉੱਥੇ 150 / 200 ਦੇ ਕਰੀਬ ਮੱਲ ਘੁਲ ਕੇ ਜ਼ੋਰ ਅਜ਼ਮਾਇਸ਼ ਕਰਕੇ ਝੰਡੀਆਂ ਪੱਟਦੇ ਹਨ .

ਤਕਰੀਬਨ 100 ਸਾਲਾਂ ਤੋਂ ਇਹ ਮੇਲੇ ਪੀੜੀ ਦਰ ਪੀੜੀ ਚੱਲਦਾ ਆ ਰਿਹਾ ਹੈ , ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੇਲੇ ‘ਚ ਦੂਰੋ ਨੇੜਿਉਂ ਚੱਲਕੇ ਆਏ ਢਾਡੀ/ਕਵਿਸ਼ਰਾਂ ਤੇ ਮੱਲਾਂ ਦੇ ਰਾਤ ਰਹਿਣ ਤੇ ਰੋਟੀ ਟੁੱਕ ਦੀ ਸਾਰੀ ਜ਼ਿੰਮੇਵਾਰੀ ਸਰਦਾਰ ਸ਼ਿਆਮ ਸਿੰਘ ਘੁਮਾਣ ( ਬਾਈ ਹਰਜੀਤ ਹਰਮਨ ਦੇ ਮਾਮਾ ਜੀ ਤੇ ਮੇਰੇ ਮਾਸੜ ਜੀ ) ਤੇ ਉਹਨਾਂ ਦਾ ਸਮੂਹ ਪਰਿਵਾਰ ਲੰਮੇਂ ਸਮੇਂ ਤੋ ਬੜੇ ਚਾਅ ਨਾਲ ਨਿਭਾਉਂਦੇ ਆ ਰਹੇ ਹਨ , ਮੇਲਾ ਵੇਖਦਿਆਂ ਇਕ ਗੱਲ ਨੇ ਬੜਾ ਮਾਯੂਸ ਕੀਤਾ ਕਿ ਪਿੰਡ ਦੇ ਨੌਜਵਾਨਾਂ ਦਾ ਢਾਡੀ ਕਵਿੱਸ਼ਰ ਸੁਣਨ ਦਾ ਚਾਅ ਨਾ ਮਾਤਰ ਹੀ ਸੀ ਤੇ ਮੇਲੇ ‘ਚ ਕਵਿੱਸ਼ਰਾਂ ਦੇ ਆਉਣ ਦੀ ਗਿਣਤੀ ਵੀ ਕਮਾਈ ਦੇ ਘੱਟ ਹੋਣ ਕਰਕੇ ਹਰ ਸਾਲ ਘੱਟਦੀ ਜਾਂਦੀ ਹੈ ,

ਤਸਵੀਰਕਾਰ : ਆਈ ਫੂਨ 7 ਪਲੱਸ