“ਪਾਲਾ ਸਿਆਂ ਇਹ ਲੱਖ ਕਿੰਨਾ ਹੁੰਦੈ?”

“ਸਮਝ ਲੈ ਬਈ ਜਦੋਂ ਬਾਹਲੇ ਸਾਰੇ ਹਜ਼ਾਰ ਹੁੰਦੇ ਐ, ਉਦੋਂ ਲੱਖ ਹੁੰਦੈ.”

“ਜਦੋਂ ਬਾਹਲੇ ਸਾਰੇ ਲੱਖ ਹੋਣ ਫੇਰ?”

“ਫੇਰ ਸੁਣਿਐ ਬਈ ਕਰੋੜ-ਕਰੂੜ ਹੁੰਦੈ ਕੁਝ!”

“ਉਸ ਤੋਂ ਅਗਾਂਹ ਕੀ ਹੁੰਦੈ?”

“ਉਸ ਤੋਂ ਅਗਾਂਹ ਤਾਂ ਭਾਈ ਬੰਬੇ ਦਿੱਲੀ ਹੁੰਦੈ ਜੋ ਵੀ ਹੁੰਦੈ.”

“ਤੂੰ ਕਦੇ ਦਿੱਲੀ ਗਿਐਂ?”

“ਵੋਟ ਈ ਜਾਂਦੀ ਐ ਮੇਰੀ ਤਾਂ…”

“ਕੁਝ ਆਉਂਦਾ ਵੀ ਐ ਉਥੋਂ!”

“ਆਹੋ! ‘ਗੜੁੰਬ’ ਦੀ ਅਵਾਜ਼ ਆਉਂਦੀ ਹੈ. ਜਿਵੇਂ ਖੂਹ ‘ਚ ਇੱਟ ਸਿੱਟੇ ‘ਤੋਂ ਨੀ ਆਉਂਦੀ?”

“ਫੇਰ!”

“ਫੇਰ ਕੀ! ਵੋਟ ਪਾਣੀ ‘ਚ. ਕਰੋੜ ਕਦੇ ਅੰਬਾਣੀ ‘ਚ, ਕਦੇ ਅਡਾਣੀ ‘ਚ.”