ਇਹ ਨੀਂ ਜਾਣਦੇ ਧਰਮਾਂ ਦੇ ਬਟਵਾਰੇ,,,,

ਬਰਨਾਲੇ ਜਿਲੇ ਦੇ ਪਿੰਡ “ਮੂਮ ” ਤਕਰੀਬਨ ਹਰ ਭਾਈਚਾਰੇ

ਦੇ ਲੋਕ ਰਹਿੰਦੇ ਨੇਂ, ਪਿੰਡ ਚ ਗੁਰਦੁਆਰਾ ਸਾਹਿਬ ਤੇ ਮੰਦਿਰ

ਬਣੇ ਹੋਏ ਨੇਂ,

ਪਰ ਮੁਸਲਮਾਨ ਭਾਈਚਾਰੇ ਲਈ ਮਸਜਿਦ ਨਹੀਂ ਬਣੀ ਹੋਈ ਸੀ , ਜਿਸ ਕਾਰਨ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਪੜਨ ਸਮੇਂ ਆਉਂਦੀ ਦਿੱਕਤ ਨੂੰ ਵੇਖ ਪਿੰਡ ਦੇ ਮੰਦਿਰ ਚੋਂ ਦੋ ਵਿੱਘੇ ਜਮੀਨ ਮਸਜਿਦ ਬਣਾਉਣ ਲਈ ਦਿੱਤੀ ਗਈ ਤੇ ਗੁਰਦੁਆਰਾ ਸਾਹਿਬ ਵੱਲੋਂ ਪੈਸੇ ਦੀ ਸਹਾਇਤਾ ਤੇ ਮਸਜਿਦ ਨੂੰ ਰਾਹ ਦਿੱਤਾ ਗਿਆ।

ਇਹ ਅਸਲ ਭਾਈਚਾਰਾ ਏ ,

ਪਿੰਡ ਦਾ ਇਕ ਬੰਦਾ ਕਹਿ ਰਹਿਆ ਸੀ ,

” ਭਾਈ ਅਸੀਂ ਨੀਂ ਜਾਣਦੇ ਧਰਮ ਕੀ ਏ , ਉਹ ਤਾਂ ਸਰਕਾਰਾਂ ਹੀ ਜਾਣਦੀਆਂ , ਸਾਡੇ ਲਈ ਤਾਂ ਸਾਡੇ ਹਰ ਭਰਾ ਦੇ ਚਿਹਰੇ ਤੇ ਮੁਸਕਰਾਹਟ ਲੈ ਆਉਣਾ ਹੀ ਧਰਮ ਏ।

ਜਿਓਂਦੇ ਵੱਸਦੇ ਰਹਿਣ ਇਸ ਪਿੰਡ ਦੇ ਵਾਸੀ।

ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਇਹੋ ਗੁੜਤੀ ਦੇ ਕੇ ਜਾਵਣ।

Rupinder Sandhu.