ਮੈਂ ਕਿਰਤੀ ਪੰਜਾਬ ਸਿਓਂ,,,,,,,

ਇਹ ਬਾਬਾ ਕੱਲ ਮਿਲਿਆ ਮੈਨੂੰ , ਜੋ ਇਸਦੀ ਉਮਰ ਏ ਉਹ ਕੰਮ ਕਰਨ ਵਾਲੀ ਨੀਂ ਪਰ ਹਾਲਾਤ ਦੱਸਦੇ ਨੇਂ ਕਿ ਕਿਸ ਮਜਬੂਰੀ ਚ ਕੰਮ ਕਰ ਰਿਹਾ ਹੈ ।

ਤ੍ਰਿਪੜੀ ਕੋਹਲੀ ਸਵੀਟ ਸ਼ਾਪ ਦੇ ਸਾਹਮਣੇ ਵਾਲੀ ਸੜਕ ਤੇ ਬੈਠਾ ਸਬਜੀ ਵੇਚ ਰਿਹਾ ਸੀ।

ਮੈਂ ਕੋਲ ਗਈ ਤੇ ਪੁੱਛਿਆ ਵੀ ,, ” ਬਾਬਾ ਜੀ ਕੰਮ ਕਿਓਂ ਕਰਦੇ ਹੋ ਇਸ ਉਮਰ ਚ?

ਕਹਿੰਦਾ , ਪੁੱਤਰ ਮੈਨੂੰ ਉੱਚਾ ਸੁਣਦਾ । ਮੈਂ ਕਈ ਗੱਲਾਂ ਪੁੱਛੀਆਂ , ਜਿੰਨੀਆਂ ਕੁ ਉਹਨੂੰ ਸੁਣੀਆਂ ਉਨੇਂ ਕੁ ਜਵਾਬ ਦੇ ਦਿੱਤੇ। ਕਿਸੇ ਪਿੰਡ ਤੋਂ ਆਉਦਾ ਬਜ਼ੁਰਗ ਅੱਸੀ ਸਾਲਾਂ ਤੋਂ ਉੱਪਰ ਉਮਰ ਏ । ਹਰ ਰੋਜ ਸ਼ਾਮ ਨੂੰ ਇੰਨੀਂ ਕੁ ਸਬਜੀ ਵੇਚਣ ਲਈ ।ਕਦੀ ਵਿਕਦੀ ਏ ਕਦੀ ਨਹੀਂ ਵੀ।

ਖੌਰੇ ਕਿੰਨਾਂ ਮਜਬੂਰੀਆਂ ਦਾ ਮਾਰਾ ਏ ।

ਮੈਂ ਦੋ ਕੁ ਚੀਜਾਂ ਖਰੀਦੀਆਂ ।ਪਰ ਜਦ ਉਹਨੇਂ ਬਕਾਇਆ ਦੇਣ ਲਈ ਜੇਬ ਚੋਂ ਪੈਸੇ ਕੱਢੇ ਤਾਂ ਉਹਦੇ ਕੋਲ ਪੰਜਾਹ ਰੁਪਏ ਹੀ ਸੈਣ।

ਮੈਂ ਉਨੇਂ ਹੀ ਲੈਕੇ ਤੁਰ ਆਈ। ਸਬਜੀ ਪਾਉਣ ਲਈ ਲਿਫਾਫਾ ਵੀ ਉਹਦੇ ਤੋਂ ਤਿੰਨ ਚਾਰ ਮਿੰਟ ਚ ਖੋਲਿਆ ਗਿਆ।

ਬਸ ਉਹਦੀ ਮਿਹਨਤ ਲਈ ਅੱਜ ਸ਼ਬਦ ਨਹੀਂ ।ਤੇ ਉਹਦੀ ਲੋੜ ਦੀ ਹਲੇ ਪੂਰੀ ਖਬਰ ਨਹੀਂ। ਪਰ ਮਜਬੂਰੀ ਸੱਚੀਂ ਕੋਈ ਬਹੁਤ ਵੱਡੀ ਹੋਏਗੀ ਜੋ ਉਹ ਮੰਜੇ ਤੇ ਬੈਠ ਅਰਾਮ ਕਰਨ ਦੀ ਉਮਰ ਚ ਸੜਕ ਤੇ ਬੈਠਾ ਗਾਹਕਾਂ ਦੀ ਉਡੀਕ ਕਰਦਾ ਏ।

ਅੱਜ ਇਹੀ ਕਹਿਣਾ ਕਿ

ਉਂਝ ਹੀ ਨਾਂ ਰੱਬ ਦੇ ਵੈਰੀ ਬਣੇ ਰਿਹਾ ਕਰੋ। ਇਹ ਨੀਂ ਦਿੱਤਾ , ਉਹ ਨੀਂ ਮਿਲਿਆ । ਇਹ ਵੀ ਰੱਬ ਦਾ ਬੰਦਾ ਵੇਖ ਲਓ ।ਖੌਰੇ ਕਿਹੜੀਆਂ ਗਰਜਾਂ ਦਾ ਮਾਰਾ ਤੁਰਿਆ ਫਿਰਦਾ। ਕਿਹੜੇ ਵੇਲੇ ਸਬਜੀ ਵੇਚ ਕੇ ਘਰ ਜਾਂਦਾ ਹੋਏਗਾ।

ਉਹਦਾ ਦੋ ਵੇਲੇ ਸ਼ੁਕਰਾਨਾ ਕਰਿਆ ਕਰੋ। ਰੱਬ ਆਪ ਨੀਂ ਧਰਤ ਤੇ ਉੱਤਰ ਦਾ ਤੁਸੀਂ ਹੀ ਬਹੁੜ ਜਾਇਆ ਕਰੋ ਉਹਦਾ ਰੂਪ ਬਣ ਇੰਨਾਂ ਰੱਬੀ ਬੰਦਿਆਂ ਕੋਲ।

ਆਪਣੇ ਵੀਹ ਰੁਪਏ ਨਾਲ ਹਰ ਇਕੱ ਭੁੱਖੇ ਦਾ ਢਿੱਡ ਭਰ ਦੇਣ ਵਾਲੇ ਸ੍ਰੀਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੇਂ ਸ਼ਾਇਦ ਮੰਗਣਾ ਸਿੱਖਿਆ ਨੀਂ ।ਇਹ ਅਸਲ ਕਿਰਸਾਨ ਏ ਤੇ ਅਸਲ ਕਿਰਤੀ।

ਕੁੱਝ ਕੁ ਦਿਨਾਂ ਨੂੰ ਫਿਰ ਜਾਵਾਂਗੀ ਮਿਲਣ ।ਫਿਰ ਪੁੱਛਾਂਗੀ ਸਾਰੀ ਕਹਾਣੀ ।

ਮਖਮਲੀ ਗੱਦਿਆਂ ਤੇ ਸੁੱਤੇ ਪਇਆਂ ਨੂੰ ਤੱਕ ਰੱਬ ਨਾਲ ਨਰਾਜ਼ਗੀ ਰੱਖਣ ਵਾਲਿਓ ਆਪਣੇਂ ਬਾਣ ਦੇ ਮੰਜੇ ਤੇ ਚੁੱਪ ਚਾਪ ਸੌਂਇਆ ਕਰੋ ਇਹ ਸੋਚਕੇ ਕਿ ਕੋਈ ਨੰਗੀ ਧਰਤ ਦੀ ਹਿੱਕ ਤੇ ਸੌਂਦਾ ਏ।

Rupinder Sandhu.

ਕਦੀ ਕਦੀ ਤਾਂ ਜੀਅ ਕਰਜਾ ਕਿ ਪਾਣੀ ਦੀਆਂ ਘੁੱਟਾਂ ਵਾਂਗ ਇਹੋ ਜਿਹੀਆ ਰੂਹਾਂ ਦੀਆਂ ਸਭ ਮਜਬੂਰੀਆਂ ਪੀ ਜਾਈਏ।