——-ਘਣੀ ਛਾਂ ਵਰਗੇ ਲੋਕ——(ਸੱਚੀ ਦਾਸਤਾਂ ਸੰਖੇਪ ਵਿੱਚ)

ਿੲਹ ਲਾਲ ਕੱਪੜੇ ਵਾਲੀ ਤਸਵੀਰ ‘ਮੰਨਾਿੲਨ’ ਦੀ ਹੈ ! ਿੲਸ ਉਦਾਸ ਤਸਵੀਰ ਪਿੱਛੇ ਿੲਕ ਐਸੀ ਜਰੂਰੀ ਜੀਵਨ ਜਾਂਚ ਹੈ ਜੋ ਕਈ ਵਾਰ ਸ਼ਾਿੲਰਾਂ ਜਾਂ ਹੋਰ ਬੌਧਿਕ ਕਹਾਉਣ ਵਾਲਿਆ ਵਿੱਚ ਵੀ ਨਹੀ ਹੁੰਦੀ !

‘ਮੰਨਾਿੲਨ’ ਦਾ ਪਤੀ ਰਾਮ ਮੂਰਤੀ(ਮੰਨਾ) ਜਿਸਨੇ ਸਾਡੇ ਨਾਲ ਕਰੀਬ ਗਿਆਰਾਂ ਸਾਲ ਕੰਮ ਕੀਤਾ ! ਸਾਰਧਾ ਦਰਿਆ ਕਿਨਾਰੇ ਵੱਸਦਾ ਰਾਮ ਮੂਰਤੀ ਜਾਣੀ ਮੰਨੇ’ ਦਾ ਪਰਿਵਾਰ ੳੱੁਠਕੇ ਸਾਡੇ ਪਿੰਡ ਰਾਏਪੁਰ ਵੱਸ ਗਿਆ ਸੀ ! ਮੰਨੇ ਛੋਟਾ ਸੀ ਜਦੋ ਉਸਦੇ ਪਿਤਾ ਦੀ ਮੌਤ ਹੋ ਗਈ ! ਉਸਦੀ ਮਾਂ ਤੇ ਮੰਨੇ ਨੇ ਛੋਟੇ ਭਰਾਵਾਂ ਤੇ ਭੈਣ ਨੂੰ ਮਿਲਕੇ ਪਾਲਿਆ ਸੀ !

ਖੈਰ ਜਦੋਂ ਮੰਨੇ ਨੇ ਸਾਡੇ ਘਰ ਸਾਂਝੀ ਦੀ ਨੌਕਰੀ ਸ਼ੁਰੂ ਕੀਤੀ ਤਾਂ ਉਦੋਂ ਬਹੁਤ ਲੋਕਾਂ ਨੇ ਕਿਹਾ ਕਿ ਿੲਸਦੀ ਕਿਸੇ ਨਾਲ ਨਿਭਦੀ ਨਹੀਂ ! ਕਿਉਕਿ ਉਹ ਝਿੜਕ ਬਰਦਾਸਤ ਨਹੀਂ ਕਰਦਾ ਸੀ ਤੇ ਜੇ ਕੋਈ ਕਿਸਾਨ ਉਸਨੂੰ ਝਿੜਕ ਦਵੇ ਤਾਂ ਉਹ ਬਹਿਸ ਨਹੀਂ ਕਰਦਾ ਸੀ ਬਸ ਅਗਲੇ ਦਿਨ ਕੰਮ ਤੇ ਆਉਣਾ ਬੰਦ ਕਰ ਦਿੰਦਾ ਸੀ !ਉਸ ਅੰਦਰ ਸਵੈਮਾਣ ਕੁੱਟ ਕੁੱਟ ਭਰਿਆ ਸੀ ! ਖੈਰ ਮੇਰੇ ਪਾਪਾ ਜੀ ਜਾਂ ਚਾਚਾ ਜੀ ਨੇ ਆਪਣੇ ਬੱਚਿਆ ਨੂੰ ਤਾਂ ਭਾਵੇਂ ਝਿੜਕ ਦੇਣ ਪਰ ਉਹਨਾਂ ਨੇ ਕਦੇ ਸਾਂਝੀ ਨੂੰ ਨਹੀਂ ਝਿੜਕਿਆ ਸੀ !

ਮੈਂ ੧੦-੧੧ਵੀਂ ਸੀ ਤੇ ਥੋੜੇ ਦਿਨਾਂ ਬਾਅਦ ਹੀ ਮੈਂ ਮੰਨੇ ਦੀ ਪਾਪਾ ਜੀ ਕੋਲ ਸ਼ਿਕਾਿੲਤ ਕੀਤੀ ਕਿ ਿੲਹ ਜਦੋ ਖੇਤਾਂ ਵਿੱਚ ਕੰਮ ਕਰਦਾ ਅਕਸਰ ਿੲਸਦੀ ਘਰਵਾਲੀ ਮੰਨਾਿੲਨ ਖੇਤ ਆ ਜਾਂਦੀ ਹੈ ਤੇ ਕੰਮ ਛੱਡਕੇ ਦੋਨੇ ਗੱਲਾਂ ਮਾਰਨ ਲੱਗ ਜਾਂਦੇ ਤੇ ਬੀੜੀ ਪੀਣ ਲੱਗ ਜਾਂਦੇ ਨੇ ! ਿੲਹ ਰੋਟੀ ਖਾਣ ਨੂੰ ਵੀ ਸਾਡੇ ਨਾਲੋਂ ਦੁੱਗਣਾ ਸਮਾਂ ਲਾਉਂਦਾ ਹੈ ! ਪਾਪਾ ਜੀ ਨੇ ਕਹਿਣਾ ਿੲੰਨੀ ਟੇਂਸਨ ਨਾ ਲਿਆ ਕਰ ਉਸਨੇ ਆਪਣੇ ਹਿੱਸੇ ਦਾ ਕੰਮ ਕਰ ਕੇ ਹੀ ਜਾਣਾ ਹੈ ! ਪਰ ਅਸੀ ਦੋਨਾਂ ਭਰਾਵਾਂ ਨੇ ਕਹਿਣਾ ਕਿ ਜਦ ਪੈਸੇ ਦੇਣੇ ਨੇ ਤਾਂ ਿੲੰਨਾ ਸਮਾਂ ਖ਼ਰਾਬ ਕਿਉ ਕਰੇ ਅਕਸਰ ਅਸੀਂ ਵੀ ਤਾਂ ਆੜਤੀਆਂ ਦਾ ਕਰਜ਼ ਲਾਉਣਾ ਹੈ ! ਪਰ ਅਸੀਂ ਮੰਨੇ ਨੂੰ ਕੁਝ ਨਹੀ ਕਹਿ ਸਕਦੇ ਸੀ ਉਮਰ ਵਿੱਚ ਸਾਥੋ ਵੱਡਾ ਸੀ !

ਸਮਾਂ ਅੱਗੇ ਵਧਿਆ ਤਾਂ ਉਮਰ ਵਧੀ ਕੁਝ ਸਮਝ ਆਈ ! ਮੈਂ ਤੇ ਮੰਨਾਂ ਦੋਨੋ ਵਧੀਆ ਦੋਸਤ ਬਣ ਚੁੱਕੇ ਸੀ ! ਮੰਨੇ ਤੋਂ ਮੈਂ ਜ਼ਿੰਦਗੀ ਦਾ ਵੱਡਾ ਸਬਕ ਸਿਖਿਆ ਉਹ ਸੀ ‘ਸਹਿਜਤਾ” ਜਿਸ ਦੀ ਮੇਰੇ ਅੰਦਰ ਪਹਿਲਾ ਬਹੁਤ ਘਾਟ ਰਹੀ ! ਉਹ ਸਮੇਂ ਨੂੰ ਯਾਦ ਕਰਦਾ ਤਾਂ ਮੇਰੇ ਅੱਖਾਂ ਸਾਹਮਣੇ ਬਹੁਤ ਕੁਝ ਆਉਂਦਾ ਪੂਰਾ ਨਾਵਲ ਲਿਖਿਆ ਜਾ ਸਕਦਾ —

ਕੁਝ ਅੱਖੀ ਡਿੱਠੇ ਪਲ ਸਾਂਝੇ ਕਰਦਾ–

੧–ਖੇਤ ਵਿੱਚ ਕੰਮ ਕਰਦੇ ਹੋਏ ਜਦੋਂ ਮੰਨਾਿੲਨ ਨੇ ਆ ਜਾਣਾ ਤਾਂ ਮੰਨੇ ਦਾ ਚੇਹਰਾ ਖਿੜ ਜਾਣਾ ! ਕੰਮ ਛੱਡਕੇ ਦੋਨਾ ਨੇ ਨੇੜੇ ਨੇੜੇ ਦਰੱਖਤ ਥੱਲੇ ਜਾਕੇ ਬਹਿ ਜਾਣਾ ਪਹਿਲਾਂ ੩-੪ ਮਿੰਟ ਗੱਲਾਂ ਕਰਨੀਆਂ ਫੇਰ ਮੰਨੇ ਨੇ ਿੲੱਕੋ ਤੀਲੀ ਨਾਲ ਦੋ ਬੀੜੀਆਂ ਜਲਾਉਣੀਆਂ ਿੲਕ ਮੰਨਾਿੲਨ ਲਈ ਦੂਜੀ ਆਪਦੇ ਲਈ ! ਕਈ ਵਾਰ ਗੱਲਾਂ ‘ਚ ਮਗਨ ਦੋਨਾ ਦੀ ਬੀੜੀ ਵੀ ਬੁਝ ਜਾਣੀ ਫਿਰ ਦੋਬਾਰਾ ਜਲਾਉਣੀ ! ਉਹ ਦੋਨੋ ਬਹੁਤ ਜਿਆਦਾ ਬੀੜੀ ਨਹੀਂ ਸੀ ਪੀਦੇ ਪਰ ਜਦੋਂ ਵੀ ਪੀਂਦੇ ਤਾਂ ਪੂਰਾ ਅਨੰਦ ਲੈਕੇ ! ਿੲੱਥੇ ਆਸਟ੍ਰੇਲੀਆਂ ਵਿੱਚ ਪੰਜਾਬੀ ਵੀ ਬਹੁਤ ਸਿਗਰਟ ਪੀਂਦੇ ਨੇ ਅਕਸਰ ਦੇਖਦਾਂ ਜਿਂਵੇ ਕੋਈ ਪਿੱਛੇ ਪਿਆ ਹੁੰਦਾ ਲੰਬੇ ਲੰਬੇ ਕਸ਼ ਖਿਚਕੇ ਸੀਨਾ ਫੂਕ ਕੇ ਓਹ ਜਾਂਦੇ ਨੇ ! ਉਹਨੀ ਹੀ ਤਲਬ ਛੇਤੀ ਲਗਦੀ ਦੁਬਾਰਾ ਪੀਣ ਦੀ !

੨-ਮੈਂ ਤੇ ਮੰਨੇ ਅਕਸਰ ਕੰਮ ਦੇ ਸੀਜ਼ਨ ਤੇ ਰਾਤ ਰਾਤ ਭਰ ਪਾਣੀ ਲਾਿੲਆ ਜਾਂ ਵਾਹੀ ਕੀਤੀ ! ਿੲਕ ਵਾਰ ਦੋਨੇ ਰੋਟੀ ਖਾਣ ਲੱਗੇ ਤਾਂ ਮੈਂ ਉਹੀ ਹਫ਼ੜਾ ਦਫੜੀ ਵਿੱਚ ਛੇਤੀ ਛੇਤੀ ਖਾ ਲਈ ! ਮੰਨੇ ਨੇ ਿੲਹ ਕਹਿ ਕੇ ਮੇਰੀਆਂ ਅੱਖਾਂ ਖੋਲੀਆਂ -ਰੁਪਿੰਦਰ ਹਮ ਿੲਤਾ ਕਾਮ ਿੲਸੀ ਲਿਏ ਤੋ ਕਰੀਤ ਹੈ ਕਿ ਜ਼ਿੰਦਗੀ ਆਰਾਮਦਾਿੲਕ ਹੋ ਜਾਏ ਅਗਰ ਕਾਮ ਕਰਤੇ ਕਰਤੇ ਜ਼ਿੰਦਗੀ ਮਸ਼ੀਨ ਬਨਾ ਲਿਏ ਤੋਂ ਕਾ ਫਾਿੲਦਾ ! ਅਗਰ ਖਾਨਾ ਜਿਸਕੇ ਲਿਏ ਿੲਤੀ ਮੇਹਨਤ ਕੀ ਜਾ ਰਹੀ ਹੈ ਔਰ ਜੋ ਹਮਕਾ ਜੀਵਨ ਦੇਤ ਹੈ ਉਸਕੀ ਿੲੱਜਤ ਭੀ ਕਰਨੀ ਚਾਹੀਏ ! ਖਾਨੇ ਕੀ ਪਹਿਲੇ ਖੁਸ਼ਬੂ ਲੋ ਫਿਰ ਯੇ ਜੋ ਬੱਤੀ ਦਾਂਤ ਹੈ ਤੋਂ ਹਰ ਚੌਰ(ਬੁਰਕੀ) ਕੋ ਬੱਤੀ ਵਾਰ ਚਬਾਕੇ ਖਾਓ ਕਬਹੂੰ ਤੁਮਾਰਾ ਪੇਟ ਨਾਹੀਂ ਖਰਾਬ ਹੋ ਸਕਤ ਨਾ ਹੀ ਦਾਂਤ ! ਖਾਨਾ ਪੀਨਾ ਔਰ ਮੁਹੱਬਤ ਯੇ ਤੀਨੋ ਕਾ ਮਜ਼ਾ ਹੜਬੜਾਹਟ(ਕਾਹਲ) ਮੇਂ ਕਹੂੰ ਨਾਹੀ ਲਿਆ ਜਾ ਸਕਤ ! ਮੈਂ ਸੋਚਣਾ ਕਿ ਮੰਨਾ ਿੲਕ ਅੱਖਰ ਨਹੀ ਪੜਿਆਂ ਸਾਰਾ ਆਯੂਰਵੇਦ ਿੲਸਨੂੰ ਆਉਦਾ !

੩-ਮੰਨੇ ਦੇ ਹੁੰਦਿਆਂ ਅਸੀਂ ਕਦੇ ਰੱਸਾ ਨਹੀ ਸੀ ਖਰੀਦਿਆਂ ਕਮਾਲ ਦਾ ਕਾਰੀਗਰ ਸੀ ਉਹ ਰੇ੍ਹ ਵਾਲੀਆਂ ਬੋਰੀਆਂ ਨੂੰ ਕੱਟ ਕੇ ਰੱਸੇ ਬਣਾ ਦਿੰਦਾ ! ਸਾਡੇ ਘਰ ਵਾਲੀਵਾਲ ਸੀ ਪਰ ਨੇਟ ਨਹੀ ਸੀ ! ਿੲਕ ਵਾਰ ਬਾਹਰੋਂ ਰਿਸਤੇਦਾਰ ਆਏ ਤਾਂ ਘਰ ਦੀ ਟੀਮ ਬਣਗੀ ! ਿੲਕੱਠੇ ਹੋਣਾ ਤਾਂ ਬਿਨਾ ਨੇਟ ਤੋਂ ਖੇਡਣਾਂ ਫਿਰ ਮੰਨੇ ਨੇ ਸਾਨੂੰ ਨੇਟ ਬਣਾਕੇ ਦਿੱਤਾ !” ਜੋ ਫੋਟੋ ਵਿੱਚ ਹੈ” ! ਉਹ ਦੁਪਿਹਰੇ ਕਦੇ ਸੌਂਦਾ ਨਹੀਂ ਸੀ ਬਸ ਹੌਲੀ ਹੌਲੀ ਰੱਸੇ ਵੱਟ ਲੈਂਦਾ ! ਬਾਹਰਲਿਆਂ ਰਿਸਤੇਦਾਰਾਂ ਨੇ ਿੲਹ ਸਾਡੇ ਪੁਰਾਣੇ ਘਰ ਦੀਆੰ ਫੋਟੂਆਂ ਆਪਣੇ ਕੈਮਰੇ ਵਿੱਚ ਕੈਦ ਕਰ ਲਈਆਂ !

੪-ਮੰਨੇ ਕੋਲੋਂ ਵੇਹਲੇ ਸਮੇਂ ਕਹਾਣੀਆਂ ਸੁਣਦੇ ਉਹ ਸਾਰਧਾ ਨਦੀ ਕਿਨਾਰੇ ਤੋਂ ਆਿੲਆ ਕਰਕੇ ਬਾਘ,ਲਕੜਵੱਗੇ,ਜੰਗਲੀ ਸੂਰ,ਹੋਰ ਜਾਨਵਰਾਂ ਨਾਲ ਸਬੰਧਿਤ ਸੱਚੇ ਕਿੱਸੇ ਸੁਣਾਉਦਾ ! ਕਈ ਵਾਰ ਉਸਨੇ ਆਪਣੀ ਿੲਹਨਾਂ ਤੋਂ ਬਚਕੇ ਜਾਨ ਬਚਾਈ ਸੀ !

੫-ਕੋਈ ਤਿਓਹਾਰ ਹੋਲੀ ਦਿਵਾਲੀ ਆਦਿ ਆਉਣਾ ਤਾਂ ਬਾਕੀ ਘਰਾਂ ਦੇ ਸਾਂਝੀ ਪੰਜ ਦਿਨ ਮਨਾਉਂਦੇ ਤਾਂ ਮੰਨਾ ਦਸ ਦਿਨ ਮਨਾਉਂਦਾ ! ਉਹ ਦਸ ਦਿਨ ਦੇਸੀ ਦਾਰੂ ਪੀ ਮਸਤ ਰਹਿੰਦਾ ਆਪਣੇ ਸਾਥੀਆਂ ਨਾਲ ਗੱਲ ਢੋਲ ਪਾਕੇ ਸਾਰੇ ਪਿੰਡ ਵਿੱਚ ਆਹਲੇ(ਯੂ ਪੀ ਦੇ ਲੋਕ ਗੀਤ) ਸੁਣਾਉਦਾ ! ਦੁਨੀਆਂਦਾਰੀ ਨਿਭਾਉਂਦਾ !

——-ਐਤਕੀ ਜਦ ਪਿੰਡ ਗਿਆ ਤਾਂ ਮੰਨਾਿੲਨ ਨੂੰ ਰਾਹ ਵਿਚ ਮਿਲਿਆ ਮੈਂ ਪੁਛਿਆਂ ਕਿ ਕਹਾਂ ਸੇ ਆ ਰਹੀ ਹੋ ਮੰਨਾਿੲਨ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ! ਕੁਝ ਦੇਰ ਆਪਣੇ ਆਪ ਨੂੰ ਸੰਭਾਲ ਕੇ ਉਸਨੇ ਕਿਹਾ—“ਕਾ ਬਤਾਈ ਬੜੇ ਭਈਆ’ ਮਨ ਨਾਹੀਂ ਮਾਨਤ ਹੈ ਰੋਜ਼ ਏਕ ਦੋ ਵਾਰ ਉਨਕਾ(ਮੰਨੇ) ਕੋ ਮਿਲ ਆਇਤ ਹੈਂ ! “ਜਿਸ ਜਗਾਹ ਮੰਨੇ ਦੀ ਚਿਖਾ ਜਲੀ ਸੀ ਓਥੋ ਵਾਪਸ ਆਉਂਦੀ ਨੂੰ ਮੈਂ ਬਸ ਦਿਲਾਸੇ ਤੋਂ ਅਲਾਵਾ ਕੁਝ ਨਹੀ ਦੇ ਸਕਦਾ ਸੀ !

—-ਮੰਨੇ ਦੀ ਮੌਤ ਉਸਦੇ ਆਪਣੇ ਹੀ ਘਰ ਵਿੱਚ ਉੱਤੇ ਕੰਧ ਡਿੱਗਣ ਨਾਲ ਹੋ ਗਈ ਸੀ !—

———————————————————-

ਜਿਵੇਂ ਬਾਵਰਚੀ ਸਬਜੀ ਕੱਟਦਾ ਓਵੇਂ ਮੈਂ ਗ਼ਜ਼ਲਾਂ ਨਹੀ ਲਿਖ ਸਕਦਾ ਨਾ ਹੀ ਘੜਤ ਸ਼ਾਿੲਰੀ ਦੀ ਦੌੜ ਵਿੱਚ ਮੈਂ ਸ਼ਾਮਿਲ ਹੋ ਸਕਦਾ ! ਥੋੜੀਆਂ ਹੀ ਸਹੀ ਮੇਰੀਆਂ ਗ਼ਜ਼ਲਾਂ ਨੇ ਮੇਰੀ ਬਹੁਤ ਪਹਚਾਣ ਬਾਣਾਈ ਤੇ ਉਹਨਾਂ ਲੋਕਾਂ ਤੱਕ ਅਪੜਿਆਂ ਜੋ ਫੇਸਬੱੁਕ ਤੇ ਕਮੇਂਟਸ ਤੇ ਲਾਈਕ ਦੇ ਅਦਾਨ ਪਰਦਾਨ ਤੋਂ ਪਰਾ ਹਟ ਕੇ ਪਸੰਦ ਕਰਦੇ ਨੇ ! ਮੇਰੀਆਂ ਗ਼ਜ਼ਲਾਂ ਦੀ ਪਹਿਚਾਣ ਸਹਿਜਤਾ ਕਰਕੇ ਵੀ ਹੈ ਤੇ ਰਾਮ ਮੂਰਤੀ ਵਰਗੀਆਂ ਰੂਹਾਂ ਦਾ ਸਾਥ ਕਰਕੇ ਵੀ ਹੈ “

———————–ਰੁਪਿੰਦਰ ‘ਸੋਜ਼’——-