ਮੈਨੂੰ ਉਹ ਦੁਨੀਆਂ ਦੀ ਸਭ ਤੋਂ ਖੂਬਸੂਰਤ ਸੁਆਣੀ ਲੱਗਦੀ ਏ, ਮੈਂ ਸੁਣਿਆਂ ਏ “ਜਦੋਂ ਉਹ ਬੋਲਦੀ ਏ ਤਾਂ ਮੂੰਹੋਂ ਫੁੱਲ ਕਿਰਦੇ ਨੇਂ।

ਜਦੋਂ ਕੋਈ ਉਹਦੀਆਂ ਗੱਲਾਂ ਕਰਦਾ , ਮੇਰਾ ਜੀਅ ਕਰਦਾ ਬਸ ਮੈਂ ਸੁਣਦੀ ਰਹੀ ਰਹਾਂ।

ਇਕ ਵਾਰ ਉਹਦੀ ਇਕ ਤਸਵੀਰ ਵੇਖੀ , ਮੈਂ ਵੇਖਦੀ ਹੀ ਰਹਿ ਗਈ , ਗੁਲਾਬੀ ਸੂਟ ਚ ਉਹ ਨਿਛੋਹ ਗੋਰੀ ਮਹਿਲਾਂ ਦੀ ਰਾਣੀ ਵਰਗੀ, ਮੱਥੇ ਦਾ ਟਿੱਕਾ ਭਾਵੇਂ ਲੱਖਾਂ ਦਾ ਹੋਣਾਂ ਪਰ ਉਹਦੇ ਦਗਦੇ ਮੁੱਖ ਜਿਹਾ ਨੂਰ ਨੀਂ ਸੀ ਫਿਰ ਵੀ ਉਹਦੇ ਚ।

ਉਹਦੇ ਚਿਹਰੇ ਤੇ ਮਹਿਕਦੇ ਹਲਕੇ ਜਿਹੇ ਹਾਸੇ ਹਾਣ ਦਾ ਕੋਈ ਗਹਿਣਾ ਨੀਂ ਬਣਿਆਂ ਜਿਓ ਦੁਨੀਆਂ ਤੇ।

ਮੈਂ ਸੁਣਿਆਂ ਸੀ ” ਮੌਤ ਦੀ ਸਜ਼ਾ ਪਾ ਚੁੱਕਿਆ ਇਕ ਕੈਦੀ ਵਾਰ ਵਾਰ ਫਾਂਸੀ ਲਾਉਣ ਦੀਆਂ ਅਰਜੋਈਆਂ ਕਰਦਾ ਏ, ਤੇ ਲੋਕੀ ਕਹਿੰਦੇ ਨੇਂ ਕਿ ਡਾਕਟਰੀ ਮੁਆਇਨੇ ਚ ਉਸ

” ਕੈਦੀ ਦਾ ਦਿਲ ਆਮ ਲੋਕਾਂ ਚ ਕਿਤੇ ਵੱਡਾ ਏ।

ਪਰ ਮੈਂ ਨੀਂ ਮੰਨਦੀ ਕਿ ਉਹਦੇ ਦਿਲ ਤੋਂ ਵੱਡਾ ਦਿਲ ਏ ਕਿਸੇ ਦਾ ਇਸ ਕਾਇਨਾਤ ਚ , ਜਿਹੜੀਉਹਦੇ ਨਾਲ ਨਿਭਾ ਗਈ ਜਿਹਨੇਂ ਬੇਗਾਨੇ ਚੰਮ ਦੇ ਮੋਹ ਕਦੀ ਉਹਦੇ ਵੱਲ ਮੁੜ ਕੇ ਵੀ ਨਾਂ ਤੱਕਿਆ।

ਉਹਦੀ ਸਿਫਤ ਦੇ ਹਾਣ ਦੇ ਸ਼ਬਦ ਨਹੀਂ ਮੇਰੇ, ਬਸ ਇੰਝ ਹੀ ਕਹਿਣਾਂ,

” ਆ ਸਾਦ ਮੁਰਾਦੀਏ , ਮੈਂ ਤੇਰੇ ਪੈਰ ਚੁੰਮਾਂ , ਮਹਿਸੂਸ ਕਰਾਂ ਕਿ ਤੇਰਾ ਦਿਲ ਖੌਰੇ ਕਿੰਨਾਂ ਕੁ ਵੱਡਾ???

Rupinder Sandhu.