ਬਹੁਤ ਘੱਟ ਲੋਕ ਜਾਣਦੇ ਨੇ ਕਿ World War One ਵਿਚ ਪੂਰੇ ਯੂਰੋਪ ਤੇ Asia ਦੇ ਨਾਲ ਨਾਲ ਸਿੱਖ ਕੈਨੇਡੀਅਨ ਸੁਰੱਖਿਆ ਫੌਜ ਵਲੋਂ ਕੈਨੇਡਾ ਲਈ ਵੀ ਲੜੇ ਸੀ। ਹਾਲਾਂਕਿ ਸਿੱਖਾਂ ਦੇ ਪਰਿਵਾਰ ਉਸ ਤੋਂ ਪੇਹ੍ਲਾਂ ਹੀ ਵੱਡੀ ਗਿਣਤੀ ਵਿਚ ਕੈਨੇਡਾ migrate ਹੋ ਚੁਕੇ ਸੀ ਪਰ ਉਸ ਵੇਲੇ ਤੱਕ ਸਿੱਖਾਂ ਨੂੰ ਕੈਨੇਡਾ ਵਲੋਂ ਪੁਰੀ ਤਰਾਹ ਪ੍ਰਵਾਨ ਨਹੀਂ ਕੀਤਾ ਗਿਆ ਸੀ, ਓਹਨਾ ਨੂੰ ਇੱਕ ਪੂਰਨ ਤੌਰ ਤੇ ਸ਼ਹਿਰੀ ਤੱਕ ਦੇ ਅਧਿਕਾਰ ਉਸ ਵੇਲੇ ਤੱਕ ਹਾਸਿਲ ਨਹੀਂ ਸੀ, ਫੇਰ ਵੀ ਉਹਨਾਂ ਨੇ ਉਸ ਦੇਸ਼ ਦੀ ਫੌਜ ਵਿਚ ਭਰਤੀ ਹੋਕੇ ਜੰਗ ਦੇ ਮੈਦਾਨ ਵਿਚ ਲੜ ਕੇ ਸ਼ਹੀਦੀਆਂ ਗਲੇ ਲਾਇਆਂ

ਇਤਿਹਾਸ ਦੀ ਹੋਰ ਡੂੰਗਾਈ ਨਾਲ ਖੋਜ ਕੀਤੇ ਪਤਾ ਲਗਦਾ ਹੈ ਕਿ ਹੁਣ ਤੱਕ 10 ਨਾਮ ਸਿੱਖ ਫੌਜੀਆਂ ਦੇ ਪਤਾ ਲਗ ਚੁਕੇ ਨੇ , ਓਹਨਾ ਦੀ ਯਾਦ ਵਿਚ ਪਿਛਲੇ ਸਾਲ Kitchnner (ਓਨਟਾਰੀਓ) ਵਿਚ ਯਾਦਗਾਹ ਵੀ ਉਸਾਰੀ ਗਈ ਹੈ। ਹੁਣ ਇਹ ਗੱਲ ਸਾਰੀ ਦੁਨੀਆ ਨੂੰ ਸੋਚਣ ਲਈ ਖਾਸ candian ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਜਿਸ ਦੇਸ਼ ਨੇ ਉਹਨਾਂ ਨੂੰ ਰਹਿਣ ਤੱਕ ਦਾ ਅਧਿਕਾਰ ਚੰਗੀ ਤਰਾਹ ਨਹੀਂ ਦਿੱਤਾ, ਉਹ ਉਸ ਦੇਸ਼ ਲਈ ਲੜਨ ਮਰਨ ਲਈ ਕਿਉਂ ਤਿਆਰ ਹੋ ਗਏ, ਓਹਨਾ ਨੂੰ ਆਪਣੇ ਆਪ ਨੂੰ ਕੈਨੇਡਾ ਦੀ ਚੰਗੇ ਸ਼ਹਿਰੀ ਸਾਬਿਤ ਕਰਨ ਲਈ ਇਸ ਹਦ ਤੱਕ ਜਾਣਾ ਪਿਆ। ਦਰਸਲ ਕੀਤੇ ਨਾ ਕਿਤੇ ਅੱਜ ਏਹ੍ਹਨਾਂ ਸ਼ਹੀਦਾਂ ਦੀਆਂ ਰੂਹਾਨੀ ਪੈੜਾਂ ਕਰਕੇ ਹੀ ਅਸੀਂ ਕੈਨੇਡਾ ਏਹ੍ਹਨਾਂ ਸਫਲ ਹੋ ਸਕੇ ਆ। ਇੱਕ 2012 ਵਿਚ ਸੰਖੇਪ ਵਿਚ ਡਾਕੂਮੈਂਟਰੀ ਵੀ ਬਣਾਈ ਗਈ ਸੀ ਜੋ youtube ਤੇ ਤੁਸੀੰ ਦੇਖ ਸਕਦੇ ਹੋ। ਡਾਕੂਮੈਂਟਰੀ ਡਿਆ ਲਿੰਕ ਤੇ ਹੋਰ ਜਾਣਕਾਰੀ ਕਮੈਂਟਸ ਚ ਪਾ ਰਿਹਾ।

~ ਆਹ ਥੱਲਲੀ ਫੋਟੋ ਸਰਦਾਰ ਬੱਕਣ ਸਿੰਘ ਦੀ Grave ਦੀ ਹੈ, ਜੋ 27 Nov 1919 ਵਿਚ Canadian ਆਰਮੀ ਚ ਸ਼ਾਮਿਲ ਸੀ, ਇਹ kitchner ਸ਼ਹਿਰ ਉਨਟਾਰੀਓ ਚ ਸਥਿਤ ਹੈ।

ਜਿੰਦਾ।