ਜਿੱਤਾਂ ਹਾਰਾਂ ਦੇ ਫੈਸਲੇ ਸਤਿਗੁਰ ਆਪ ਕਰਨਗੇ।

ਪਿੱਤਲ ਦੀਆਂ ਗੋਲੀਆਂ ਸਰਬਲੋਹ ਵਿੱਚ ਛਕਦੇ ਛਕਦੇ ਸਰਬਲੋਹ ਹੋ ਚੁੱਕੇ ਸਰੀਰਾਂ ਦਾ ਕੀ ਵਿਗਾੜ ਲੈਂਦੀਆਂ।

ਕਲਗੀਆਂ ਵਾਲੇ ਪਿਤਾ ਦੇ ਹੱਥਾਂ ਦੀ ਛੋਹ ਮਹਿਸੂਸਦੇ ਕੇਸਾਂ ਹੇਠਲੇ ਸਿਰਾਂ ਨੇ ਤਹਈਆ ਕਰ ਲਿਆ ਸੀ ਟੈਕਾਂ ਅੱਗੇ ਛਾਤੀਆਂ ਡਾਹੁਣ ਦਾ, ਤੇ ਉਹਨਾਂ ਮੂੰਹ ਮੋੜੇ ਬਖਤਰਬੰਦ ਗੱਡੀਆਂ ਦੇ।

ਉਹ ਜਿਉਂਦੇ ਸਨ ਸਤਿਗੁਰੂ ਦੇ ਇਹਨਾਂ ਬੋਲਾਂ ਨੂੰ,

‘ਬਿਨਾ ਸਸਤ੍ਰ ਕੇਸੰ ਨਰੰ ਭੇਡ ਜਾਨੋ’

ਗੁਰੂ ਨੇ ਕਿਹਾ ਸ਼ਸਤਰ ਅੰਗ ਸੰਗ ਰੱਖਣ ਦੇ ਤੇ ਉਹ ਗੁਰੂ ਤੋਂ ਪਿੱਠ ਕਿਵੇਂ ਕਰਨ।

ਉਹ ਸ਼ਬਦ ਗਾਉਂਦੇ ਹੋਏ ਬੇਖ਼ੌਫ ਤਖ਼ਤ ਦੇ ਵਿਹੜੇ ਵਿੱਚ ਆਏ ਤੇ ਸ਼ਬਦ ਗਾਉਂਦੇ ਗਾਉਂਦੇ ਸ਼ਹੀਦ ਹੋ ਗਏ।

ਹਾਂ ਸ਼ਹੀਦ, ਟੈਕਾਂ ਤੋਪਾਂ ਮੂਹਰੇ ਗਾਉਂਦੇ ਹੋਏ ਮਰਨ ਵਾਲੇ ਸ਼ਹੀਦ ਹੀ ਹੁੰਦੇ ਹਨ।

….ਤੇ ਕਹਿੰਦੇ ਨੇ ਉਹਨਾਂ ਨਾਲ ਲੜ੍ਹਣ ਵਾਲੇ ਸਾਰੀ ਉਮਰ ਖ਼ੌਫਜ਼ਦਾ ਸਕਿਉਰਟੀ ਵਾਲੀਆਂ ਕੋਠੀਆਂ ਵਿੱਚ ਰਹੇ ਤੇ ਮਰਦੇ ਮਰਦੇ ਸਰਕਾਰ ਅੱਗੇ ਆਖ਼ਰੀ ਮੰਗ ਵੀ ਇਹੀ ਰੱਖ ਕਿ ਗਏ ਕਿ ਸਾਡੇ ਪਰਿਵਾਰ ਦੀ ਸਕਿਓਰਟੀ ਵੀ ਇਸੇ ਤਰ੍ਹਾਂ ਜਾਰੀ ਰੱਖਿਓ। ਭਲਾਂ ਪਰਿਵਾਰਾਂ ਨਾਲ ਕਿਸੇ ਦਾ ਕੀ ਵੈਰ, ਪਰ ਮਨ ਦਾ ਡਰ…..

….

ਸਚਮੁੱਚ… ਸੱਚ ਝੂਠ, ਨੇਕੀ ਬਦੀ ਦੇ ਫੈਸਲੇ ਸਤਿਗੁਰ ਆਪ ਕਰਨਗੇ…..

ਜਗਦੀਪ ਫ਼ਰੀਦਕੋਟ ~