ਚਿੱਠੀ ਚਿੱਠੀ ਵਿਚ ਫਰਕ

‘ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ, ਜਿਵੇਂ ਬੇਲਿਓ ਨਿਕਲਦੇ ਸ਼ੇਰ ਮੀਆਂ’

ਖਾਲਸਾ ਫੌਜ ਜਦ ਗੋਰਿਆਂ ‘ਤੇ ਚੜ੍ਹੀ, ਓਸ ਵੇਲੇ ਦਾ ਦ੍ਰਿਸ਼ ਸ਼ਾਹ ਮੁਹੰਮਦ ਏਵੇਂ ਲਿਖਦੇ ਹਨ,

ਚੜ੍ਹੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ ।

ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਲੈਣਗੇ ਦਿੱਲੀ ਨੂੰ ਮਾਰ ਮੀਆਂ ।

ਜੋਸ਼, ਸਿਦਕ, ਦਲੇਰੀ ਤਕ ਕੇ ਗੋਰਿਆਂ ਨੂੰ ਭਾਜੜਾਂ ਪੈ ਗਈਆਂ। ਜਦੋਂ ਗੱਲ ਕਿਸੇ ‘ਸ੍ਹਾਬ ‘ਚ ਨਾ ਆਈ ਤਾਂ ਉਹਨਾਂ ‘ਖਾਲਸਾ ਜੀ’ ਨੂੰ ਚਿੱਠੀ ਲਿਖੀ। ਇਹ ਚਿੱਠੀ ਕਿੰਨਾ ਕੁਝ ਬਿਆਨ ਕਰਦੀ ਹੈ ਦੇਖੋ,

‘ਅਰਜ਼ੀ ਲਿਖੀ ਫ਼ਿਰੰਗੀਆਂ ਖ਼ਾਲਸੇ ਨੂੰ, ‘ਤੁਸੀਂ ਕਾਸ ਨੂੰ ਜੰਗ ਮਚਾਂਵਦੇ ਹੋ ।

ਮਹਾਰਾਜੇ ਦੇ ਨਾਲ ਸੀ ਨੇਮ ਸਾਡਾ, ਤੁਸੀਂ ਸੁੱਤੀਆਂ ਕਲਾਂ ਜਗਾਂਵਦੇ ਹੋ ।

ਕਈ ਲੱਖ ਰੁਪਏ ਲੈ ਜਾਓ ਸਾਥੋਂ, ਦੇਈਏ ਹੋਰ ਜੋ ਤੁਸੀਂ ਫੁਰਮਾਂਵਦੇ ਹੋ ।

ਸ਼ਾਹ ਮੁਹੰਮਦਾ ਅਸਾਂ ਨਾ ਮੂਲ ਲੜਨਾ, ਤੁਸੀਂ ਏਤਨਾ ਜ਼ੋਰ ਕਿਉਂ ਲਾਂਵਦੇ ਹੋ ।


ਕਹਿੰਦੇ ਗੋਰੀ ਸਲਤਨਤ, ਜਿਸ ਦਾ ਸੂਰਜ ਕਦੇ ਛਿਪਦਾ ਨਹੀਂ ਸੀ, ਤੁਸੀਂ ਡਰ ਦੇਖੋ ਉਹਨਾਂ ਦਾ। ਖਾਲਸਾ ਜੀ ਦੇ ਜਜਬੇ ਅੱਗੇ ਲਿਲਕੜੀਆਂ ਦੇਖੋ ਗੋਰਿਆਂ ਦੀਆਂ।

…..

ਹੁਣ ਦੂਜੀ ਚਿੱਠੀ ਤੱਕੋ

ਭੁਝੰਗੀ ਬੈਠਾ ਜੁਰਮਾਨਾ ਮੁਆਫੀ ਦੀ ਅਰਜ਼ੀ ਲਿਖ ਰਿਹਾ ਸੀ,

‘Respected mam,

i Manveer Singh beg to say that i am a student of class 7th A, i have caught speaking punjabi inthe school, and my teacher got angry on this and imposed a fine of Rs 20/- on me ……

“beg to say that” ਸਾਡੇ ਤੋਂ ਚਿੱਠੀਆਂ ਵਿਚ ਇਹ ਭੀਖ ਮੰਗਵਾਉਣੀ ਗੋਰਿਆਂ ਨੇ ਸ਼ੁਰੂ ਕੀਤੀ ਸੀ, ਜੋ ਸਾਡੇ ਜਵਾਕ ਅੱਜ ਤੱਕ ਮੰਗ ਰਹੇ ਹਨ…..

ਦੋਵਾਂ ਚਿੱਠੀਆਂ ਵਿਚ ਫਰਕ ਦੇਖੋ….

ਇਕ 1849 ਤੋਂ ਪਹਿਲਾਂ ਦੀ ਤੇ ਇੱਕ ਬਾਅਦ ਦੀ…

……

ਕਦੇ ਕਦੇ ਮਹਾਰਾਜਾ ਸਾਹਿਬ ਦੀ ਬਹੁਤ ਯਾਦ ਆਉਂਦੀ ਹੈ