ਓ ਕੋਈ ਸਾਨੂੰ ਵੀ ਤਾਂ ਦੱਸੋ ਕਿੱਥੇ ਵੱਸਦੀ ਅਜ਼ਾਦੀ .. ?? ??

ਜਿਹੜੀ ਸਿਰਾਂ ਵੱਟੇ ਲਈ ਓਹ ਕਿਉਂ ਏਨੀ ਬੇਸੁਵਾਦੀ ??

ਜਰਾ ਸਾਨੂੰ ਵੀ ਤਾਂ ਦੱਸੋ ਕਿਥੇ ਵੱਸਦੀ ਅਜਾਦੀ ..?? ( ਰਾਜ ਕਾਕੜਾ)

ਕੀ ਸ਼ਹੀਦ ਊਧਮ ਸਿੰਘ ਜਾਂ ਸਰਾਭੇ , ਮਦਨ ਲਾਲ ਢੀਂਗਰਾ , ਅਜ਼ਾਦ ਵਰਗੇ ਸੂਰਮੇ ਅਜਿਹੀ ਅਜ਼ਾਦੀ ਚਾਹੁੰਦੇ ਸਨ ਕੇ ਦੇਸ਼ ਨੂੰ ਗੋਰਿਆਂ ਤੋਂ ਅਜ਼ਾਦ ਕਰਵਾ ਕੇ ਅਸੀਂ ਅਾਪਣੀਆਂ ਧੀਆਂ ਭੈਣਾਂ ਦੇ ਬਲਾਤਕਾਰ ਕਰਵਾਈਏ ਜਾਂ ਸਾਨੂੰ ਥਾਂ ਥਾਂ ਕੋਹ ਕੋਹ ਕੇ ਮਾਰਿਆ ਜਾਵੇ !ਜਾਂ ਜੇ ਅਸੀਂ ਹੱਕ ਲਈ ਅਵਾਜ਼ ਉਠਾਈਏ ਤਾਂ ਸਾਨੂੰ ਅੱਤਵਾਦੀ ਕਹਿ ਕੇ ਜੇਲਾਂ ਅੰਦਰ ਡੱਕ ਦਿੱਤਾ ਜਾਵੇ ,ਜਾਂ ਸਾਡੇ ਗੁਰਧਾਮਾਂ ਦੀ ਬੇਅਦਬੀ ਕੀਤੀ ਜਾਵੇ !!

ਕੀ ਉਹ ਅਜ਼ਾਦੀ ਇਸ ਲਈ ਮੰਗਦੇ ਸਨ ਕੇ ਅਾਉਣ ਵਾਲੇ ਸਮੇਂ ਵਿੱਚ ਲੰਡਰ ਲੋਟੂ ਸਾਧਾਂ ਦੀ ਭਰਮਾਰ ਹੋਵੇ ,ਜਾਂ ਅਾਉਣ ਵਾਲੀ ਪੀੜੀ ਨਸ਼ਿਆਂ ਦੀ ਗੁਲਾਮ ਹੋਵੇ , ਭਰਿਸ਼ਟ ਨੇਤਾ ਜਨਤਾ ਦਾ ਖੂਨ ਚੂਸਨ ,,

ਸਾਰੇ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਜਾਵੇ ..????

ਨਹੀਂ ਇੱਦਾਂ ਦੀਆਂ ਗੱਲਾਂ ਉਹਨਾਂ ਦੇ ਚਿੱਤ ਚੇਤੇ ਵੀ ਨਹੀਂ ਹੋਣਗੀਆਂ

ਅੱਜ ਉਹ ਜਿੱਥੇ ਵੀ ਹੋਣਗੇ ਇਹ ਤਾਂ ਜਰੂਰ ਸੋਚਦੇ ਹੋਣਗੇ ਕੇ ਜਿਨਾਂ ਅੱਜ ਦੇਸ਼ ਦਾ ਬੁਰਾ ਹਾਲ ਅਾ ਇੱਦਾਂ ਦੀ ਅਜ਼ਾਦੀ ਨਾਲੋਂ ਤਾਂ ਉਹ ਅੰਗਰੇਜ਼ਾਂ ਦੀ ਗੁਲਾਮੀ ਹੀ ਚੰਗੀ ਰਹਿਣੀ ਸੀ ।

1947 ਤੋ ਲੈ ਕੇ ਹੁਣ ਤੱਕ ਜੋ ਦੇਸ਼ ਦਾ ਭੱਠਾ ਬਿਠਾਇਆ । ਉਹ ਕਿਸੇ ਤੋ ਛੁਪਿਆ ਨਹੀਂ । ਸਭ ਤੋ ਵੱਖ ਭੁਗਤਣਾ ਪੰਜਾਬ ਨੂੰ ਹੀ ਪਿਆ । ਸੁਣਿਆ ਸੀ ਗੋਰਿਆਂ ਨੇ ਆਪਣੇ ਰਾਜ ਕਾਲ ਅਧੀਨ ਪੰਜਾਬੀਆਂ ਤੇ ਐਨੀਆਂ ਗੋਲੀਆਂ ਨੀ ਚਲਾਈਆਂ !

ਜਿੰਨੀਆਂ 1947 ਤੋ ਲੈ ਕੇ ਅੱਜ ਤੱਕ ਕਾਲੇ ਅੰਗਰੇਜ਼ਾਂ ਨੇ ਪੰਜਾਬੀਆਂ ਤੇ ਚਲਾ ਕੇ ਪੰਜਾਬੀਆਂ ਦਾ ਘਾਣ ਕੀਤਾ । ਪੰਜਾਬੀਆਂ ਦੇ ਹਿੱਸੇ ਹਮੇਸ਼ਾ ਗੋਲੀ ਹੀ ਆਈ ਆ । ਉਹ ਫਿਰ ਚਾਹੇ ਬਦੂੰਖ ਦੀ ਗੋਲੀ ਹੋਵੇ ਜਾਂ ਨਸ਼ਿਆਂ ਦੀਆਂ ਗੋਲੀਆਂ ।

1947 ਵੇਲੇ ਪੰਜਾਬੀ ਸੂਬਾ ਜਾ ਸਟੇਟ ਕਿੱਥੇ ਤੱਕ ਸੀ ! ਜੋ ਅੱਜ ਟੋਟੇ ਟੋਟੇ ਕਰਕੇ ਨਿੱਕੀ ਜਿਹੀ ਸੂਬੀ ਬਣਾ ਦਿੱਤੀ ! ਸ਼ਾਇਦ ਆਜ਼ਾਦੀ ਤੋਂ ਬਾਅਦ ਇੱਕ ਵੀ ਅਜਿਹਾ ਲੀਡਰ ਜਾਂ ਨੇਤਾ ਨਹੀਂ ਆਇਆ ! ਜਿਸਨੇ ਪੰਜਾਬ ਦਾ ਭਲਾ ਸੋਚਿਆ ਹੋਵੇ ! ਦਿੱਲੀ ਕਦੇ ਪੰਜਾਬ ਦੀ ਸਕੀ ਨਹੀਂ ਹੋਈ ! ਦਿੱਲੀ ਨੇ ਫ਼ਿਰ ਪੰਜਾਬੀਆਂ ਨੂੰ ਆਪਣੇ ਭਰੋਸੇ ਚ ਲੈ ਕੇ ਕਈ ਸੌ ਕਰੋਡ਼ ਵਿੱਚ ਮਾਂਜ ਕੇ ਰੱਖਤਾ !

ਤੇਰਾ ਰੱਬ ਰਾਖਾ ਪੰਜਾਬ ਸਿਆਂ

– Indejit Singh Cheema