ਸੱਜਣ ਸਿਹੁੰ ,,,,,,,,

ਇੱਕ ਵਾਰ ਅਸੀਂ ਯੂਥ ਫੈਸਟੀਵਲ ਚ ” ਝਨਾਂ ਦੇ ਪਾਣੀਂ ” ਪਲੇਅ

ਕੀਤਾ ਸੀ , ਉਹਦੇ ਚ ਇੱਕ ਖਤਰਨਾਕ ਜਿਹਾ ਬੰਦਾ ਸੀ ਸ਼ਾਇਦ ਨਾਂ ਗੱਜਣ ਸਿਹੁੰ ਜਾਂ ਸੱਜਣ ਸਿਹੁੰ ਸੀ ਉਹਦਾ ।

ਸਾਡਾ ਗਰਲਜ਼ ਕਾਲਜ ਹੋਣ ਕਰਕੇ ਉਹ ਸੱਜਣ ਸਿਹੁੰ ਦਾ ਕਰੈਕਟਰ ਮੇਰੇ ਪੱਲੇ ਪੈ ਗਿਆ । ਪਹਿਲਾਂ ਤਾਂ ਭਾਈ ਛੋਟੇ ਜਿਹੇ ਕੱਦ ਦਾ ਕੁੜਤੇ ਚਾਦਰੇ ਵਾਲਾ ਸਰਦਾਰ ਵੇਖ ਵੇਖ ਕੁੜੀਆਂ ਹੱਸਣੋਂ ਨਾਂ ਹਟਿਆ ਕਰਨ । ਦੂਜਾ ਉਸ ਕਰੈਕਟਰ ਦੀਆਂ ਹਰਕਤਾਂ ਇਹੋ ਜਿਹੀਆਂ ।

ਗੰਗਾ ਇੱਕ ਕੁੜੀ ਦਾ ਪਾਤਰ ਗੀਤਿਕਾ ਸੋਫਤ ਦੀਦੀ ਮੇਰੇ ਤੋਂ ਸੀਨੀਅਰ ਸੈਣ ਉਹ ਕਰ ਰਹੇ ਸੈਣ । ਸਰਦਾਰ ਸੱਜਣ ਸਿਹੁੰ ਭਾਈ ਵਾਰ ਵਾਰ ਮੁੱਛਾਂ ਨੂੰ ਵੱਟ ਦੇ ਕੇ ਉਹਦੇ ਚ ਗੰਗਾ ਵੱਲ ਨੂੰ ਬਹੁਤੀਆਂ ਬੁਰੀਆਂ ਨਜਰਾਂ ਨਾਲ ਝਾਕਦਾ ਤੇ ਉਹਨੂੰ ਆਖਦਾ ,

ਊਂ ਬੰਦੇ ਤਾਂ ਅਸੀਂ ਵੀ ਨੀਂ ਮਾੜੇ ।

ਤੇ ਗੰਗਾ ਵਿਚਾਰੀ ਡਰ ਨਾਲ ਮਰਨ ਵਾਲੀ ਹੋ ਜਾਇਆ ਕਰੇ ।

ਜਦੋਂ ਸਾਡੀ ਪਲੇਅ ਦੀ ਰਿਹਰਸਲ ਹੋਇਆ ਕਰੇ ਸਾਰਾ ਹਾਲ ਭਰ ਜਾਇਆ ਕਰੇ ਤੇ ਕੁੜੀਆਂ ਤਾੜੀਆਂ ਤੇ ਤਾੜੀਆਂ ਮਾਰਿਆ ਕਰਨ ਉਸ ਸੀਨ ਤੇ ।

ਉਸ ਪਲੇਅ ਚ ਗੰਗਾ ਦੇ ਘਰ ਵਾਲੇ ਦਾ ਰੋਲ ਸਿੰਮੀ ਬੱਤਾ ਨੇਂ ਕੀਤਾ ।

ਮੈਨੂੰ ਤੇ ਸਿੰਮੀ ਨੂੰ ਸ਼ਰਾਰਤ ਸੁੱਝੀ , ਅਸੀਂ ਰਿਹਰਸਲ ਤੋਂ ਬਾਅਦ ਵੀ ਗੀਤਿਕਾ ਦੀ ਕਲਾਸ ਚ ਚਲੇ ਜਾਣਾਂ , ਜਿੱਥੇ ਉਹਨੇਂ ਬੈਠਣਾਂ ਜਾਂ ਵਿਹਲੇ ਸਮੇਂ ਚ ਮੈਂ ਉਦਾਂ ਹੀ ਮੁੱਛਾਂ ਨੂੰ ਵੱਟ ਜਿਹਾ ਦੇਣ ਦੀ ਐਕਟਿੰਗ ਕਰਿਆ ਕਰਨੀ ਤੇ ਉਦਾਂ ਦੀ ਹੀ ਖਤਰਨਾਕ ਵੇਖਣੀਂ ਨਾਲ ਗੀਤਿਕਾ ਨੂੰ ਵੇਖੀ ਜਾਇਆ ਕਰਨਾਂ। ਉਹ ਤਾਂ ਸੱਚੀਓਂ ਡਰਨ ਲੱਗ ਪਈ ਮੇਰੇ ਤੋਂ । ਮੈਂ ਤੇ ਸਿੰਮੀ ਭੈਣ ਨੇਂ ਬੜਾ ਤੰਗ ਕੀਤਾ ਗੀਤਿਕਾ ਨੂੰ । ਉਹ ਆਖਿਆ ਕਰਨ

” ਬਸ ਕਰ ਮੈਨੂੰ ਤਾਂ ਸੱਚੀਂ ਡਰ ਲੱਗਣ ਲੱਗ ਪਿਆ ਤੇਰੇ ਤੋਂ🤣🤣🤣🤣🤣🤣🤣

ਯੂਥ ਫੈਸਟੀਵਲ ਚ ਉਸ ਸੀਨ ਤੇ ਇੰਨੀਆਂ ਕੁ ਤਾੜੀਆਂ ਵੱਜੀਆਂ ਵੀ ਕੀ ਕਹਿਣੇਂ।

ਪਲੇਅ ਤੋਂ ਬਾਅਦ ਹੋਰਨਾਂ ਕਾਲਿਜਾਂ ਦਾ ਅੱਧਾ ਇੱਕਠ ਤਾਂ ਉਸ ਨਿੱਕੜੇ ਕੱਦ ਦੇ ਸਰਦਾਰ ਨੂੰ ਹੀ ਲੱਭਦਾ ਰਿਹਾ।

ਪਰ ਆਪਾਂ ਹੁਲੀਆ ਬਦਲ ਸਾਰਿਆਂ ਦੇ ਵਿਚਕਾਰ ਬੈਠੇ , ਕੋਈ ਪਛਾਣ ਹੀ ਨਾਂ ਸਕਿਆ ।

ਪਰ ਗੀਤਿਕਾ ਦਾ ਹਾਲ ਨੀਂ ਬਦਲਿਆ , ਉਹਨੂੰ ਜਦ ਤੱਕ ਸਾਨੂੰ ਅਗਲੇ ਸਾਲ ਹੋਰ ਪਲੇਅ ਨੀਂ ਮਿਲਿਆ ਅਸੀਂ ਪੂਰਾ ਤੰਗ ਕੀਤਾ ।

ਜਿੱਥੇ ਉਹਨੂੰ ਬੈਠੀ ਨੂੰ ਵੇਖਣਾਂ ਮੈਂ ਉੱਥੇ ਹੀ ਸ਼ੁਰੂ ਹੋ ਜਾਣਾਂ ”

” ਊਂ ਬੰਦੇ ਤਾਂ ਅਸੀਂ ਵੀ ਨੀਂ ਮਾੜੇ 😎😎😎😎😎😎।

ਗੀਤਿਕਾ ਦੀਦੀ ਕੁੱਝ ਦਿਨ ਪਹਿਲਾਂ ਮੇਰੇ ਨਾਲ ਐਡ ਹੋਏ ਨੇਂ ਤਾਂ ਇਹ ਗੱਲ ਯਾਦ ਆ ਗਈ।

Rupinder Sandhu.

Geetika Sofat ਦੀਦੀ ,,,,,, ਪਿਆਰ ਦੁਆਵਾਂ ,

” ਊਂ ਬੰਦੇ ਤਾਂ ਅਸੀਂ ਵੀ ਨੀਂ ਮਾੜੇ।