ਸ਼ਾਇਦ ਅਸੀ ਪੜਨਾ ਹੀ ਛੱਡਗੇ ਆ ਇਹਨਾ ਬਾਬਤ,,

ਬਰਫ ਨਾਲ ਢਕੀ ਹੋਈ ਤਿੱਬਤ ਜਮੀਨ ਉੱਤੇ ਉਸਦੇ ਘੋੜੇ ਦੇ ਪੌੜ ਉਹਨੂੰ ਗੋਥਲ ਗੋਥਲ ਲੰਘ ਰਹੇ ਸੀ ਤੇ ਉਸਦੀ ਦੀ ਤੇਗ ਨੂੰ ਜਿਵੇ ਚੰਡੀਂ ਹੀ ਚੜੀ ਹੋਈ ਸੀ,,ਉਸਦੀ ਉੱਚੀ ਪੱਗ ਜਿਵੇ ਅਕਾਸ਼ ਨੂੰ ਛੂਹ ਰਹੀ ਹੋਵੇ,,,ਉਸਦੇ ਹਿਰਦੇ ਵਿੱਚ ਇੱਕੋ ਇੱਕ ਖੁਆਬ ਕਿ ਖਾਲਸਾਈ ਨਿਸ਼ਾਨ ਤੇ ਮਹਾਰਾਜੇ ਰਣਜੀਤ ਸਿਉਂ ਦੇ ਰਾਜ ਨੂੰ ਤਿੱਬਤ ਦੇ ਕਿਲਿਆ ਤੇ ਲਹਿਰਾਉਣਾ,,ਉਹ ਵਗਦਾ ਗਿਆ ਤੇ ਜਦ ਜੰਗ ਮੈਦਾਨ ਚ’ ਉੱਤਰਿਆ ਤਾਂ ਉਸਨੇ ਉਸੇ ਹੀ ਚਿੱਟੀ ਬਰਫ ਨੂੰ ਲਾਲੋ ਲਾਲ ਕਰ ਛੱਡਿਆ,,ਐਸੇ ਵਖਤ ਹੰਡਾ ਲਏ ਕੱਚੇ ਚੌਲ ਅੰਦਰ ਲੰਘਦੇ ਰਹੇ,,ਦੂਰ ਦੂਰ ਤੱਕ ਜਮੀਨ ਨਾ ਦਿਸਣੀ ਬਰਫ ਦੇਖ ਦੇਖ ਅੱਖਾਂ ਦੀ ਰੌਸ਼ਨੀ ਖਾਲਸਾ ਫੌਜ ਦੀ ਘੱਟਦੀ ਗਈ ਪਰ ਨਾ ਤੇਗ ਵਾਹੁੰਣ ਚ’ਘਾਟ ਆਈ ਤੇ ਨਾ ਪਿੱਛੇ ਹਟਣਾਂ ਮਨਜੂਰ ਹੋਇਆ,,ਟੋਇਉ ਦੀ ਜਮੀਨ ਉੱਤੇ ਉਸਦੇ ਪੈਰਾਂ ਨੇ ਭਾਂਬੜ ਹੀ ਮਚਾ ਦਿੱਤੇ ਤੇ ਦੁਨੀਆਂ ਦਾ ਪਹਿਲਾ ਜਰਨੈਲ ਜੀਹਦੇ ਮਾਸ ਦਾ ਵੀ ਆਖਿਰ ਤੇ ਮੁੱਲ ਪਾਇਆ ਗਿਆ,,,ਸ਼ਾਇਦ ਉਹ ਦੇਹ ਹੀ ਅਲੱਗ ਸੀ ਐਸੇ ਇਲਾਕੇ ਫਤਿਹ ਕੀਤੇ ਜਿੱਥੇ ਹਕੂਮਤਾਂ ਝਾਕਣ ਤੋਂ ਵੀ ਡਰਦੀਆ ਸਨ ਲੈਕੇ ਥਾਪੜੇ ਜਿੱਥੇ ਧਾਵੇ ਬੋਲੇ ਫਤਿਹ ਦਾ ਨਗਾਰਾ ਹੀ ਵੱਜਿਆ,ਤੇਗਾ ਨਿੱਕਲੀਆਂ,ਫੌਜਾ ਚੜੀਆ,ਨਿਸ਼ਾਨ ਲਹਿਰਾ ਦਿੱਤੇ ਗਏ,,

.

ਅੰਤ ਉਹ ਮਹਾਨ ਜਰਨੈਲ ਉਸ ਬਰਫ ਨੂੰ ਆਪਣੇ ਜਜਬੇ ਦਾ ਬਾਣਾ ਪਹਿਣਾਉਦਾਂ ਹੋਇਆ ਉਸੇ ਜਮੀਨ ਵਿੱਚ ਸ਼ਹੀਦ ਹੋਇਆ ਜਿੱਥੇ ਅੱਜ ਵੀ ਉਸਦਾ ਨਾਮ ਕਣ ਕਣ ਵਿੱਚ ਦੇਗ ਤੇਗ ਫਤਿਹ ਆਖ ਰਿਹਾ ਹੈ ਤੇ ਅੱਜ ਵੀ ਇਹ ਜਮੀਨ ਖਾਲਸਾ ਰਾਜ ਦੇ ਨੌਂ ਬੋਲ ਰਹੀ ਹੈ,,!

ਜਗਜੀਤ ~