*ਪਾਣੀ ਪਿਆਉਣ ਵਾਲਾ ਸ੍: ਅਮਰ ਸਿੰਘ ਨਿਹੰਗ*

ਜਿੱਥੇ ਅੰਬਰਸਰ ਸ਼ਹਿਰ ਦੇ ਤਿੰਨੇ ਮਾਲਾਂ (Malls) ਵਿੱਚ ਬਦਲੇ ਨਿਯਮਾਂ ਤਹਿਤ ਵੀਹ ਰੁਪਏ ਦੇ ਮੁੱਲ ਵਾਲੀ ਪਾਣੀ ਦੀ ਬੋਤਲ ਦੇ ਬਜਾਏ ਸੱਠ ਰੁਪਏ ਮੁੱਲ ਵਾਲੀ (ਹਿਮਾਲਿਆ) ਪਾਣੀ ਦੀ ਬੋਤਲ ਮਿਲ ਰਹੀ ਹੈ ਉੱਥੇ ਅਮ੍ਰਿਤਸਰ ਸ਼ਹਿਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ (ਵਿਰਾਸਤੀ ਮਾਰਗ) ਉੱਤੇ ਅਮਰ ਸਿੰਘ ਨਾਂ ਦਾ ਨਿਹੰਗ ਸਿੰਘ ਮੁਫਤ ਜਲ ਦੀ ਸੇਵਾ ਨਿਭਾਅ ਰਿਹਾ ਹੈ। ਪਾਣੀ ਵੀ ਸ਼ੁੱਧ ਅਤੇ ਸਾਫ।

ਗਲਾਸ ਸਾਫ ਕਰਨ ਨੂੰ ਇੱਕ ਬੰਦਾ ਵੀ ਰੱਖਿਆ ਹੈ।

ਸਾਰੇ ਸੈਲਾਨੀ,ਯਾਤਰੀ ਅਤੇ ਆਮ ਪਬਲਿਕ ਇੱਥੋਂ ਹੀ ਜਲ ਛਕ ਕੇ ਅੱਗੇ ਤੁਰਦੀ ਹੈ।

ਇਹ ਉਹੋ ਈ ਅਮਰ ਸਿੰਘ ਹੈ ਜਿਸ ਬਾਰੇ ਵੱਖ-ਵੱਖ ਚੈਨਲਾਂ ਅਤੇ ਅਖਬਾਰਾਂ ਵਿੱਚ ਸਮੇਂ ਸਮੇਂ ‘ਤੇ ਖਬਰਾਂ ਛਪਦੀਆਂ ਰਹੀਆਂ ਹਨ।

ਰੋਕਦੇ ਉਹੋ ਹਨ, ਜਿਨਾਂ ਦੇ ਗਾਹਕ ਘਟਦੇ ਹਨ, ਵੀਹਾਂ ਦੀ ਪਾਣੀ ਦੀ ਬੋਤਲ ਵਿਕਣੋਂ ਰਹਿ ਜਾਂਦੀ ਹੈ ਭਾਵ ਸਾਰੇ ਦੁਕਾਨਦਾਰ।

ਹੁਣ ਤੱਕ ਤੀਸਰਾ ਟਿਕਾਣਾ ਬਦਲਿਆ ਹੈ।

ਅਮਰ ਸਿੰਘ ਸਰਦਾਰ ਇੱਕ ਹੀ ਗੱਲ ਕਰਦਾ ਹੈ ਕਿ ਜੇ ਗੁਰੂ ਰਾਮਦਾਸ ਦੀ ਨਗਰੀ ‘ਚ ਆਉਣ ਵਾਲਿਆਂ ਨੂੰ ਜੇ ਪਾਣੀ ਹੀ ਮੁੱਲ ਪੀਣਾ ਪੈ ਗਿਆ ਤਾਂ ਲੱਖ ਲਾਹਣਤ ।

Rana Satpal Singh