#ਪੈੜ੍ਹਾਂ

ਬੜਾ ਕੁਝ ਸੁਣੀਦੈ …! ਇਹ ਤਾਂ ਭੈਣਾਂ ਨਾਲ ਵਿਆਹ ਕਰਾਕੇ ਆ ਗਏ..ਇਹਨਾਂ ਦੀ ਪੰਜਾਬ ਚ ਕੋਈ ਠੁੱਕ ਨਹੀਂ ਰਹੀ..ਹੋਰ ਬਹੁਤ ਕੁੱਝ ਲੱਲਾ ਭੱਬਾ..! ਬੁਰਾ ਲੱਗਣਾ ਤਾਂ ਸੁਭਾਵਿਕ ਹੀ ਆ ..ਪਰ ਫਿਰ ਸੋਚੀਦੈ ਮਨਾਂ…? ਕਨੇਡਾ ਤੈਨੂੰ ਵੀ ਕਿਹੜਾ ਸੁੱਖੀ ਹੋਈ ਸੀ ..! ਤੂੰ ਵੀ ਤਾਂ ਕਿਸੇ ਦੇ ਬਣਾਏ ਰਾਹਾਂ ਤੇ ਹੀ ਬਹੁੜਿਆਂ ਇੱਥੇ ..! ਕਾਮਾਗਾਟਾ ਮਾਰੂ ਤੋਂ ਲੈ ਕੇ ਪੰਜਾਬੀਆਂ ਨੇ ਆਪਣੀਆਂ ਕੋਸ਼ਿਸ਼ਾਂ ਕਦੇ ਨਹੀਂ ਹਰਨ ਦਿੱਤੀਆਂ..! ਇਹਦੇ ਪਿੱਛੇ ਆਜ਼ਾਦ ਰਹਿਣ ਦੀ ਤਾਂਘ ਜਾਂ ਨਵੇਂ ਵਸੀਲਿਆਂ ਦੀ ਭਾਲ਼ ਲਾ ਲੳ ਪਰ ..ਪਰ ਪੁਰਖਿਆਂ ਦੀਆਂ ਇਹਨਾਂ ਕੋਸ਼ਿਸ਼ਾਂ ਕਰਕੇ ਹੀ ਨਵੇਂ ਰਾਹ ਖੁੱਲਦੇ ਆ.! ਮੈਨੂੰ ਚੇਤਾ ਏ ਆਪਣੇਂ ਤੀਜੇ ਕੰਮ ਤੇ ਮੈਂ ਪਹਿਲਾ ਪੰਜਾਬੀ ਸੀ ਤੇ ਉਸਤੋਂ ਬਾਆਦ ਉੱਥੇ ਏਜੰਸੀ ਵੱਲੋਂ ਕੰਮ ਕਰਨ ਵਾਲ਼ਾ ਹਰ ਬੰਦਾ ਪੰਜਾਬੀ ਹੀ ਬੁਲਾਇਆ ਜਾਂਦਾ ਸੀ..! ਮਿਹਨਤ, ਲਗਨ ਤੇ ਸਬਰ ਪੰਜਾਬੀਆਂ ਦੇ ਕੀਮਤੀ ਗਹਿਣੇ ਨੇ ਜੋ ਛੇਤੀ ਹੀ ਚਮਕਾਰੇ ਮਾਰਨ ਲੱਗ ਜਾਂਦੇ ਨੇ..! ਇੱਥੇ ਆਓਣ ਵਾਲ਼ਾ ਹਰ ਬੰਦਾ ਉਣੀਂਦਰੇ ਕੱਟ ਕੇ ,ਸਖਤ ਮਿਹਨਤਾ ਕਰਕੇ ਹੀ ਸਫਲ ਹੋਇਆ ਚਾਹੇ ਓਹ ਫੈਕਟਰੀਆਂ ਹੀ ਕਿਓਂ ਨਾ ਹੋਣ..! ਇਹਨਾਂ ਮਿਹਨਤਾਂ ਕਰਕੇ ਹੀ ਪੱਗ ਤੇ ਪੰਜਾਬ ਹਰ ਜਗਾਹ ਚਮਕਿਆ ਹੈ.. ਚਾਹੇ ਉਹ ਸਿਆਸਤ ਜਾਂ ਕੋਈ ਹੋਰ ਖਿੱਤਾ ਹੀ ਕਿਓਂ ਨਾ ਹੋਵੇ ..! ਇਹਨਾਂ ਉਣੀਂਦਰਿਆਂ ਨੇ ਪਹਿਲਾਂ ਆਪਣੇਂ ਪੰਜਾਬ ਰਹਿੰਦੇ ਟੱਬਰਾਂ ਦੀ ਹਾਲਤ ਸੁਆਰੀ ਤੇ ਫੇਰ ਕਿਤੇ ਆਪਣੇਂ ਬਾਰੇ ਸੋਚਿਆ..ਭਾਵੇਂ ਇਹ ਅਨਪੜ੍ਹ ਬੂਝੜ ਹੀ ਸਹੀ ..ਇਹਨਾਂ ਨੇ ਹੀ ਨੰਗ ਕੱਜਿਆ..! ਪਿੰਡਾ ਦੇ ਪਿੰਡ ਰੋਲ ਮਾਡਲ ਬਣਾਏ..! ਚੋਖਾ ਰੈਵੀਨਿਊ ਦਿੱਤਾ..! ਇਹ ਮਾੜੇ ਕਿਵੇਂ ਹੋ ਗਏ..! ਇਹਨਾਂ ਦੀਆਂ ਹੀ ਘੜ੍ਹੀਆਂ ਪਗਡੰਡੀਆਂ ਨੇ ਆਪਣੇਂ ਰਾਹ ਖੋਹਲੇ ਨੇ ..ਤੇ ਇਹਨਾਂ ਤੇ ਤੁਰ ਕੇ ਜੇ ਅਸੀਂ ਛਿੱਤਰ ਇਹਨਾਂ ਦੇ ਸਿਰਾਂ ਤੇ ਹੀ ਝਾੜ੍ਹਾਂਗੇ ਤੇ ਫੇਰ ਅਕ੍ਰਿਤਘਣਤਾ ਹੋਰ ਕਿਸਨੂੰ ਕਹਿੰਦੇ ਨੇਂ..! Mandeep Singh Aujla ਦੇ ਡਾਇਰੈਕਟ ਕੀਤੇ ਇਸ ਅਤੀ ਉੱਤਮ ਹੇਠਲੇ ਗੀਤ ਚੋਂ ਮੈਨੂੰ ਇੱਕ ਗੱਲ ਸਿੱਖਣ ਨੂੰ ਮਿਲ਼ੀ..ਕਿਸੇ ਲਈ ਲੜਨਾ ਐਨਾ ਔਖਾ ਨਹੀਂ ਪਰ ਆਪਣੀ ਹੋਂਦ ਦਰਸਾਉਣ ਲਈ ਲੜਨਾ ਨਾਮੁਮਕਿਨ ਜਿੰਨਾ ਹੀ ਮੁਸ਼ਕਿਲ ਹੁੰਦਾ ਹੈ..!

Sarab Pannu