ਦੁਨੀਆਂ ਦੇ ਸਭ ਤੋਂ ਤਾਕਤਵਰ ਭਲਵਾਨ ਜਬਿਸਕੋ ਦਾ ਮੁਕਾਬਲਾ ਗਾਮੇ ਭਲਵਾਨ ਨਾਲ ਹੋਇਆ

ਕਹਿੰਦੇ ਹਨ ਕਿ ਪੰਜਾਬੀ ਸ਼ੇਰ ਗਾਮੇ ਪਹਿਲਵਾਨ ਨਾਲ ਕੁਸ਼ਤੀ ਕਰਨ ਵਾਲੇ ਭਲਵਾਨ ਮੁਸ਼ਕਿਲ ਨਾਲ 2 ਜਾ 3 ਮਿੰਟ ਮਸਾਂ ਹੀ ਟਿਕਦੇ ਹੁੰਦੇ ਸਨ।

1910 ਵਿੱਚ ਜਦੋ ਗਾਮਾ ਭਲਵਾਨ ਇੰਗਲੈਡ ਗਿਆ, ਉਦੋਂ 450 ਭਲਵਾਨਾਂ ਵਿੱਚ ਐਲਾਨ ਕੀਤਾ ਸੀ ਕਿ ਜਿਹੜਾ ਵੀ ਮੇਰੇ ਨਾਲ ਕੁਸ਼ਤੀ ਕਰਦਾ ਹੋਇਆ 5 ਮਿੰਟ ਤੋ ਵੱਧ ਸਮਾ ਕੱਢ ਗਿਆ, ਉਸਨੂੰ ਮੈ 5 ਪੌਂਡ ਦੇਵਾਂਗਾ।

450 ਵਿਚੋ ਮਸਾਂ ਤਿੰਨਾਂ ਭਲਵਾਨਾ ਨੇ ਚੈਲੰਜ ਸਵੀਕਾਰ ਕੀਤਾ।

ਉਹ ਮਸਾਂ 2 ਤੋਂ 3 ਮਿੰਟ ਹੀ ਗਾਮੇ ਅੱਗੇ ਟਿਕ ਸਕੇ।

ਫਿਰ ਆ ਗਿਆ 12 ਸਤੰਬਰ 1910 ਦਾ ਦਿਨ ਜਦੋਂ #ਦੁਨੀਆਂ ਦੇ ਸਭ ਤੋ #ਤਾਕਤਵਰ ਭਲਵਾਨ #ਜਬਿਸਕੋ ਦਾ ਮੁਕਾਬਲਾ ਗਾਮੇ ਨਾਲ ਹੋਣਾ ਸੀ।

ਕਹਿੰਦੇ ਉਹ ਕੁਸ਼ਤੀ ਪੂਰੇ 3 ਘੰਟੇ ਚੱਲੀ ਪਹਿਲੇ 2 ਘੰਟੇ ਤਾਂ ਜਬਿਸਕੋ ਚੰਗਾ ਘੁਲਿਆ, ਪਰ ਅਖੀਰਲਾ ਘੰਟੇ ਉਹ ਆਪਣੇ ਆਪ ਨੂੰ ਬਚਾਉਦਾ ਹੀ ਰਿਹਾ।

ਬਾਅਦ ਚ ਫੈਸਲਾ ਇਹ ਹੋਇਆ ਕਿ ਇਹੀ ਕੁਸ਼ਤੀ ਕੱਲ੍ਹ ਕਰਾਈ ਜਾਵੇਗੀ, ਪਰ ਅਗਲੇ ਦਿਨ ਜਬਿਸਕੋ ਅਖਾੜੇ ਵਿੱਚ ਹੀ ਨਹੀ ਆਇਆ ਤੇ ਗਾਮੇ ਭਲਵਾਨ ਨੂੰ ਵਿਸ਼ਵ ਵਿਜੇਤਾ ਘੋਸ਼ਿਤ ਕਰ ਦਿੱਤਾ।

ਵਿਸ਼ਵ ਵਿਜੇਤਾ ਵਾਲੀ ਬੈਲਟ ਅੱਜ ਵੀ ਗਾਮੇ ਦੇ ਘਰਾਣੇ ਕੋਲ ਮੌਜੂਦ ਹੈ।