ਮੇਰਾ ਦਿਲ ਜਮਾਂ ਆਵਾਰਾ ਹੋ ਚੁੱਕਿਆ ਹੈ। ਵਣਜਾਰਿਆਂ ਵਾਂਗ ਘੁੰਮਣਾ ਚਾਹੁੰਦਾ ਹੈ। ਪਰ ਦਿਮਾਗ ਨੂੰ ਇਹ ਸਮਝ ਹੀ ਨਹੀਂ ਆ ਰਿਹਾ, ਦਿਮਾਗ ਕੋਲ ਦਿਲ ਨਹੀਂ ਨਾ, ਸੋ….

ਜਦ ਮੈਂ ਛੋਟਾ ਸੀ ਓਦੋਂ ਸਾਡੇ ਪਿੰਡ ਗੱਡੀਆਂ ਵਾਲੇ ਆਉਂਦੇ ਹੁੰਦੇ ਸਨ, ਕੁਝ ਦਿਨ ਰਹਿੰਦੇ, ਪਿੰਡ ਘੁੰਮਦੇ, ਫੇਰ ਅੱਗੇ ਚਲੇ ਜਾਂਦੇ। ਮੇਰਾ ਬਾਹਲਾ ਜੀਅ ਕਰਦਾ ਹੁੰਦਾ ਸੀ ਕਿ ਉਹਨਾਂ ਨਾਲ ਚਲਾ ਜਾਵਾਂ। ਜਦ ਉਹ ਜਾਣ ਲਈ ਸਮਾਨ ਗੱਡਿਆਂ ‘ਤੇ ਲੱਦ ਰਹੇ ਹੁੰਦੇ ਸਨ ਤਾਂ ਮੈਂ ਉਦਾਸ ਹੋ ਜਾਂਦਾ ਸੀ ਤੇ ਸੋਚਦਾ ਸੀ ਕਿ ਕਾਸ਼ ਮੈਂ ਇਹਨਾਂ ਦੇ ਜੰਮਿਆਂ ਹੁੰਦਾ ਤਾਂ ਗੱਡਿਆਂ ‘ਤੇ ਸਾਰੀ ਦੁਨੀਆਂ ਘੁੰਮਦਾ….. ਤੇ ਫੇਰ ਕਦੇ ਅਸੀਂ ਚੰਦ ‘ਤੇ ਜਾ ਉਤਾਰਾ ਕਰਦੇ ਤੇ ਓਥੋਂ ਧਰਤੀ ਨੂੰ ਵੇਖਦੇ…… jagdeep faridkot