ਤੇਰਾ ਖੇਤ ਦੀ ਪਹੀ ਤੇ ਇੱਟਾ ਦਾ ਬਣਾਇਆ ਹੋੋਇਆ ਚੁੱਲਾ, ਜਿਹੜਾ ਬਾਲਣ ਸਲਾਬਾ ਹੋਣ ਕਰਕੇ ਅੱਗ ਦੀ ਥਾ ਧੂੰਆ ਦੀ ਮਾਰੀ ਜਾਦਾ ਸੀ।। ਤੇਰੀ ਵੀ ਧਿਆਨ ਅੱਗ ਵਾਲੇ ਪਾਸੇ ਨੀ ਮੇਰੇ ਵੱਲ ਹੁੰਦਾ ਸੀ ।। ਕਹਿੰਦਾ ਰਹਿੰਦਾ ਸੀ ਇੱਧਰੋ ਪਾਸੇ ਹੋਜਾ ਅੱਖਾ ਚ ਧੂੰਆ ਨਾ ਪੈਜੇ।।

ਉਹ ਗਰਮੀ ਦੀ ਰੁੱਤ ਜਦੋ ਤੂੰ ਖੇਤ ਸਪਰੇ ਕਰਦਾ ਸੀ ।। ਚਾਹੇ ਮੈ ਖੇਤ ਤੈਨੂੰ ਚਾਹ ਫੜਾਉਣ ਈ ਜਾਦਾ ਸੀ ਫਿਰ ਵੀ ਤੂੰ ਏਹੀ ਕਹਿੰਦਾ ਸੀ ਵੀ ਜਾ ਤਾ ਛਾਵੇ ਖੜਜਾ ਜਾ ਫਿਰ ਘਰ ਨੂੰ ਵਗਜਾ ਇੱਥੇ ਗਰਮੀ ਵਾਲੀ ਆ।।

ਉਹ ਕਾਲਜ ਦੇ ਦਿਨ ਜਦੋ ਤਕੜੇ ਕਾਲਜ ਜਾਣ ਤੋ ਪਹਿਲਾ ਜਦੋ ਤੂੰ ਕਹਿੰਦਾ ਸੀ ਵੀ ਪੰਜ ਚਾਰ ਸੌ ਕੋਲੇ ਰੱਖਿਆ ਕਰ ਲੋੜ ਪੈਦੀ ਰਹਿੰਦੀ ਆ।।

ਜਦੋ ਵੀ ਕੋਈ ਚੀਜ ਮੰਗਣੀ ਤਾ ਤੇਰਾ ਪਹਿਲਾ ਜਵਾਬ ਹੁੰਦਾ ਸੀ ਵੀ ਪੈਸੇ ਕਿਹੜਾ ਝਾੜੀ ਲੱਗਦੇ ਆ, ਫਿਰ ਆਪ ਈ ਪੈਸੇ ਕੱਢ ਕੇ ਦੇਣਾ।।

ਬਾਹਰ ਆਉਣ ਵੇਲੇ ਤੇਰੀ ਚੁੱਪੀ ਸੱਭ ਬਿਆਨ ਕਰਦੀ ਸੀ ਵੀ ਤੂੰ ਅੰਦਰੋ ਰੋ ਰਿਹਾ।।

ਤੰੂ ਆਪ ਚਾਹੇ ਮੈਲੇ ਕੁੜਤੇ ਪਜਾਮੇ ਹੰੁਦਾ ਪਰ ਮੈਨੂੰ ਕਹਿਣਾ ਸੋਹਣੇ ਕੱਪੜੇ ਪਾ ਕੇ ਰੱਖਿਆ ਕਰ।।

ਸਲਾਮ ਆ ਬਾਪੂ ਮੇਰਾ ਤੈਨੂੰ ਤੂੰ ਹਰ ਮੁਸਕਿਲ ਸਹਿ ਕੇ ਮੈਨੂੰ ਰਾਜਿਆ ਵਾਗ ਰੱਖਿਆ।। ਉਹ ਕਰਜ ਮੈ ਅਗਲੇ ਕਈ ਜਨਮਾ ਤੱਕ ਨੀ ਲਾ ਸਕਦਾ ।।

ਬਸ ਇਹੀ ਕਹੂਗਾ ਰੱਬਾ ਮੇਰਾ ਬਾਪੂ 100 ਸੌ ਸਾਲ ਹੋਰ ਜੀਵੇ।।

ਮੇਰੀ ਤਾ ਹਰ ਇੱਕ ਦਿਨ ਫਾਦਰ ਡੇ ਆ।। ਲਵ ਯੂ ਬਾਪੂ