ਇੱਕ ਬੱਚਾ ਸਿਖਰ ਦੁਪਹਿਰ ਨੰਗੇ ਪੈਰੀਂ ਫੁੱਲ ਵੇਚ ਰਿਹਾ ਸੀ

ਲੋਕ ਤੋਲ-ਮੋਲ ਕਰ ਰਹੇ ਸੀ

ਇਕ ਸੱਜਣ ਨੂੰ ਉਸਦੇ ਪੈਰ ਦੇਖ ਕਿ ਬਹੁਤ ਦੁੱਖ ਹੋਇਆ ਉਹ ਭੱਜ ਕਿ ਨਾਲ ਹੀ ਇੱਕ ਦੁਕਾਨ ਤੋਂ ਬੂਟ ਲੈ ਆਇਆ ਤੇ ਕਿਹਾ- ਲੈ ਪੁੱਤਰ ਬੂਟ ਪਾ ਲੈ

ਮੁੰਡੇ ਨੇ ਫਟਾਫਟ ਬੂਟ ਪਾਏ ਬੜਾ ਖੁਸ਼ ਹੋਇਆ ਤੇ ਬੰਦੇ ਦਾ ਹੱਥ ਫੜ ਕਿ ਪੁੱਛਣ ਲੱਗਾ.. ਤੁਸੀਂ ਰੱਬ ਹੋ ?

ਬੰਦਾ ਘਬਰਾ ਕਿ ਕੰਨਾ ਨੂੰ ਹੱਥ ਲਾਉੰਦਾ ਬੋਲਿਆਂ– ਨਹੀਂ ਨਹੀਂ ਬੇਟਾ

ਮੁੰਡਾ–ਫੇਰ ਤੁਸੀਂ ਰੱਬ ਦੇ ਦੋਸਤ ਹੋ ?

ਕਿਉੰਕਿ ਮੈ ਕੱਲ ਰਾਤ ਹੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਪੈਰ ਬਹੁਤ ਸੜਦੇ ਆ ਬੂਟ ਲੈ ਦਿਉ

ਉਹ ਬੰਦਾ ਅੱਖਾਂ ਚ ਪਾਣੀ ਤੇ ਮੁਸਕਰਾਉਂਦਾ ਹੋਇਆ ਪਾਸੇ ਨੂੰ ਚਲਿਆ ਗਿਆ

ਪਰ ਉਹ ਜਾਣ ਗਿਆ ਸੀ ਕਿ ਰੱਬ ਦਾ ਦੋਸਤ ਬਣਨਾ ਜ਼ਿਆਦਾ ਔਖਾ ਨਹੀਂ

ਕੁਦਰਤ ਨੇ ਦੋ ਹੀ ਰਾਹ ਬਣਾਏ ਹਨ

(1) ਜਾਂ ਦੇ ਕਿ ਜਾਓ

(2) ਜਾਂ ਛੱਡ ਕਿ ਜਾਓ

ਨਾਲ ਲੈ ਕਿ ਜਾਣ ਦੀ ਕੋਈ ਵਿਵਸਥਾ ਨਹੀਂ