ਇਹ ਤਸਵੀਰ ਯਾਦ ਹੈ ਤੁਹਾਨੂੰ? ਇਸ ਨੂੰ ਨਾਮ ਦਿੱਤਾ ਗਿਆ ਸੀ,”The vulture and the little girl”। ਇਸ ਤਸਵੀਰ ਵਿੱਚ ਗਿੱਧ ਭੁੱਖ ਨਾਲ਼ ਮਰ ਰਹੀ ਇੱਕ ਛੋਟੀ ਬੱਚੀ ਦੇ ਮਰਨ ਦਾ ਇੰਤਜ਼ਾਰ ਕਰ ਰਹੀ ਹੈ। ਇਸ ਨੂੰ ਇੱਕ ਸਾਊਥ ਅਫਰੀਕਨ ਫ਼ੋਟੋ ਜਰਨਾਲਿਸਟ ਕੇਵਿਨ ਕਾਰਟਰ ਨੇ 1993 ਵਿੱਚ ਸੂਡਾਨ ਚ ਪਏ ਅਕਾਲ ਦੇ ਸਮੇਂ ਖਿੱਚਿਆ ਸੀ, ਅਤੇ ਇਹਦੇ ਲਈ ਉਸਨੂੰ ਪੁਲਿਤਜ਼ਰ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ ਸੀ।ਲੇਕਿਨ ਕਾਰਟਰ ਉਸ ਸਨਮਾਨ ਦਾ ਆਨੰਦ ਕੁੱਝ ਦਿਨ ਹੀ ਉਠਾ ਪਾਇਆ, ਕਿਉਂਕਿ ਮਹਿਜ਼ ਕੁੱਝ ਮਹੀਨੇ ਬਾਅਦ ਉਸ ਨੇ 33 ਸਾਲ ਦੀ ਉਮਰ ਵਿੱਚ ਆਤਮ ਹੱਤਿਆ ਕਰ ਲਈ ਕਿਉਂ?

ਦਰਅਸਲ ਜਦੋਂ ਉਹ ਸਨਮਾਨ ਦਾ ਜਸ਼ਨ ਮਨਾ ਰਹੇ ਸੀ, ਤਾਂ ਸਾਰੀ ਦੁਨੀਆਂ ਦੇ ਪ੍ਰਮੁੱਖ ਚੈਨਲ ਅਤੇ ਨੈਟਵਰਕਾਂ ਉੱਪਰ ਇਸ ਦੀ ਚਰਚਾ ਹੋ ਰਹੀ ਸੀ।ਇਸ ਗੱਲ ਦਾ ਦੁਖਾਂਤ ਕਾਰਟਰ ਨਾਲ਼ ਉਸ ਟਾਈਮ ਸ਼ੁਰੂ ਹੋਇਆ, ਜਦੋਂ ਇੱਕ ਫ਼ੋਨ ਇੰਟਰਵਿਊ ਦੇ ਦੌਰਾਨ ਕਿਸੇ ਨੇ ਪੁੱਛਿਆ ਕਿ ਫੇਰ ਉਸ ਕੁੜੀ ਨਾਲ਼ ਕੀ ਹੋਇਆ? ਕਾਰਟਰ ਨੇ ਕਿਹਾ ਮੈਨੂੰ ਪਤਾ ਨਹੀਂ, ਕਿਉਂਕਿ ਮੈਂ ਦੇਖਣ ਲਈ ਰੁਕਿਆ ਨਹੀਂ, ਕਿਉਂਕਿ ਮੈਂ ਫਲਾਈਟ ਫੜਨੀ ਸੀ। ਇਸ ਗੱਲ ਤੇ ਉਸ ਵਿਅਕਤੀ ਨੇ ਕਿਹਾ, ” ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ, ਉਸ ਦਿਨ ਉੱਥੇ ਇੱਕ ਨਹੀਂ ਦੋ ਗਿੱਧ ਸੀ” ਇੱਕ ਦੇ ਹੱਥ ਵਿੱਚ ਕੈਮਰਾ ਸੀ। ਇਸ ਗੱਲ ਨੇ ਕਾਰਟਰ ਨੂੰ ਅੰਦਰੋਂ ਹਲੂਣ ਦਿੱਤਾ, ਤੇ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਗਿਆ, ਅਤੇ ਆਤਮ ਹੱਤਿਆ ਕਰ ਗਿਆ।ਕਿਸੇ ਵੀ ਚੀਜ਼ ਨੂੰ ਹਾਸਿਲ ਕਰਨ ਤੋਂ ਪਹਿਲਾਂ ਮਾਨਵਤਾ ਸੱਭ ਤੋਂ ਉੱਪਰ ਹੋਣੀ ਚਾਹੀਦੀ।ਕਾਰਟਰ ਜੇਕਰ ਉਸ ਬੱਚੀ ਨੂੰ ਉਠਾ ਕੇ ਕਿਸੇ ਯੂਨਾਇਟੇਡ ਨੇਸ਼ਨ ਦੇ ਫੰਡਿੰਗ ਸੈਂਟਰ ਤੱਕ ਪਹੁੰਚਾ ਦਿੰਦਾ ਤਾਂ ਸ਼ਾਇਦ ਉਹ ਬੱਚੀ ਬੱਚ ਸਕਦੀ ਸੀ।

ਵੀਰ ਅਵਤਾਰ ਅਕਬਰਪੁਰ ਦੀ ਟਾਈਮਲਾਈਨ ਤੋਂ