ਦੁਖਾਂਤ

ਇੱਕ ਗੱਜਣ ਈ ਆ ਜਿਹੜਾ ਛੋਟੇ ਹੁੰਦੇ ਤੋ ਮੇਰਾ ਲਗੋਟੀਆ ਯਾਰ ਆ ।ਹੁਣ ਤੱਕ ਮੇਰੇ ਨਾਲ ਆ ।ਗੱਲ ਕੋਈ ਪੰਜ ਦਹਾਕੇ ਪਹਿਲਾ ਦੀ ਐ ਭਈ ਮੈ ਪਹਿਲੀ ਵਾਰ ਜਦੋਂ ਲਾਣੇਦਾਰਨੀ ਨੂੰ ਸਹੁਰੇ ਲੈਣ ਗਿਆ ਤਾਂ ਨਾਲ ਗੱਜਣ ਨੂੰ ਵੀ ਲੈ ਗਿਆ ਵੀ ਚਲ ਲੰਮੀ ਵਾਟ ਆ, ਰਾਹ ਚ ਕੋਈ ਉਨੀ ਇੱਕੀ ਨਾ ਹੋਜੇ ।ਘਰ ਪਹੁੰਚੇ ਤਾ ਸਾਰਾ ਟੱਬਰ ਕੀੜੀਆਂ ਵਾਂਗੂ ਫਿਰੇ ਵੀ ਪ੍ਰਾਹੁਣਾ ਆਇਆ ਸੇਵਾ ਚ ਕੋਈ ਕਮੀਂ ਨਾ ਰਹਿੰਜੇ

ਰਾਤ ਨੂੰ ਤਾ ਪਤਾ ਹੀ ਆ ਵੀ ਮੁਰਗੇ ਨਾਲ ਪਹਿਲੇ ਤੋੜ ਦੀ ਹੀ ਚੱਲਣੀ ਆ ,ਪਰ ਜਾਣ ਸਾਰ ਸਾਨੂੰ ਮੇਰੀ ਛੋਟੀ ਸਾਲੀ ਭਾਈ ਚਾਹ ਦੀ ਵਾਟੀ ਲਈ ਆਵੇ ਉਦੋਂ

ਪ੍ਰਾਹੁਣਿਆ ਨੂੰ ਮਖੌਲ ਕਰਨ ਵਾਸਤੇ ਸਾਲੀ ਤਾਂ ਚਾਹ ਚ ਲੂਣ ਪਾ ਲਿਆਈ ਮੈ ਤੇ ਗੱਜਣ ਨੇ ਤਾਂ ਇੱਕ ਘੁੱਟ ਨਾਲ ਹੀ ਹਾਥੂ ਆ ਗਿਆ । ਕੱਚ ਜੇ ਹੋ ਕੇ ਪੀ ਗੇ ਨਾਲੇ ਇੱਕ ਦੂਜੇ ਨੂੰ ਕੌੜ ਕੌੜ ਦੇਖੀਏ ੜੀ ਪੰਗਾ ਕਸੂਤਾ ਹੀ ਲੈ ਲਿਆ ।

ਉਹ ਵੀ ਦਿਨ ਹੁੰਦੇ ਸੀ ਯਾਰ ਉਹਨਾਂ ਪਲਾਂ ਨੂੰ ਯਾਦ ਕਰਦਿਆਂ ਅੱਜ ਖੇਤ ਜਦੋਂ ਗੱਜਣ ਨੇ ਚਾਹ ਧਰੀ ਤਾਂ ਕਹਿੰਦਾ 22ਗੁੜ ਤਾ ਮੁੱਕ ਗਿਆ ਕਿਵੇ ਕਰੀਏ ਫਿੱਕੀ ਚੱਲਣਦੇ ਮੈ ਕਿਹਾ ਨਹੀਂ ਉਏ ,ਲੂਣ ਪਾਲਾ। ਇਹ ਗੱਲ ਸੁਣ ਕੇ ਬਹੁਤ ਹੱਸੇ ਭਈ ਨਾਲੇ ਸਾਲੀ ਦੀ ਬਣਾਈ ਲੂਣ ਆਲੀ ਚਾਹ ਨੂੰ ਯਾਦ ਕਰਕੇ ਚਿੱਤ ਨੂੰ ਕਰਾਰ ਆਇਆ ।

ਤੇ ਨਾਲੇ ਹੀ ਘਰ ਚ ਹੁਣ ਲਾਣੇਦਾਰ ਦੀ ਪੁੱਛਗਿੱਛ ਘਟਣ ਤੇ ਉਹ ਨੂੰਹਾਂ ਦੇ ਨਖਰੇ,ਰੁੱਖੀ ਮਿੱਸੀ ਰੋਟੀ ,ਚਾਹ।ਤੇ ਕਿੱਥੇ ਲਾਣੇਦਾਰਨੀ ਆਲੇ ਦਿਨ ਜੇ ਯਾਦ ਕਰਕੇ ਪਤਾ ਹੀ ਨੀ ਲੱਗਿਆ ਕਦੋਂ ਅੱਖਾਂ ਚੋ ਘਰਾਲ ਵੱਗਣ ਲੱਗ ਪੇ ~

Gurwinder singh