#ਮਮਤਾ_ਦਾ_ਰਿਣੀ

ਕੇਰਾਂ ਭਾਈ ਹਾੜ ਦੀ ਮਹੀਨੇ ਮੇਰਾ ਭਾਪਾ ਕਹਿੰਦਾ ਜਾ ਉਏ ਮੱਦੀ ਮੈਸਾਂ ਨੂੰ ਟੋਭੇ ਤੇ ਲੈਜਾ ਯਾਰ ਹੁਰ ਵੀ ਅੱਕਲਕਾਨ ਹੋਏ ਪਏ ਸੀ ਘਰੇ ਗਰਮੀ ਚ ।ਮੈਂ ਤਾਂ ਪਾਕੇ ਫੁੱਲਾਂ ਜੇ ਆਲੀ ਨਿੱਕਰ ਦੀ ਜੇਬ ਚ ਦਸ ਕ ਗੋਲੀਆਂ ਤੇ ਲੰਡੀ ਜੀ ਸ਼ਰਟ ਤੁਰ ਪਿਆ ਤੂਤ ਦਾ ਡੰਡਾ ਘੜਕੇ ਵੀ ਚਲ ਨਾਲੇ ਪੰਜ ਸੱਤ ਮਿੱਤਾਂ ਲਾ ਲਾ ਗੇ ਬੇਲੀਆਂ ਨਾਲ

ਮੈਂ ਮੈਸਾਂ ਦੇ ਸੰਗਲ ਖੋਲੇ ਤਾਂ ਭਾਪੇ ਨੇ ਤਾਜੀ ਸੂਈ ਮੱਝ ਦਾ ਕੱਟਾ ਘਰੇ ਹੀ ਰੱਖ ਲਿਆ ਵੀ ਨਿਆਣਾ ਹਲੇ ਕਿਸੇ ਪਸੂ ਦੀ ਫੇਟ ਨਾ ਆਜੇ ਜਾ ਡੁੱਬ ਨਾ ਜਾਵੇ ।ਮੈਂ ਲਲਕਰ ਜੇ ਕੇ ਤਿੰਨੇ ਮੱਝਾਂ ਨੂੰ ਵਾੜਤਾ ਟੋਭੇ ਚ ਤੇ ਆਪ ਲੱਗ ਗਿਆ ਮੁੰਡਿਆਂ ਨੇ ਨਾਲ ਗੋਲੀਆਂ ਖੇਡਣ। ਦੋ ਘੰਟੇ ਬਿਂਦ ਚ ਲੰਘ ਗੇ ਪਤਾ ਹੀ ਨੀ ਲੱਗਿਆ ।ਏਨੇ ਨੂੰ ਆਥਣ ਜਾ ਹੋਇਆ ਤਾ ਦੇਖਿਆ ਵੀ ਮੀਣੀ ਮੈਸ ਦੀਂਹਦੀ ਨੀ ਟੋਭੇ ਚ ਮੇਰੇ ਤਾਂ ਲੱਗ ਗੇ ਹੌਲ ਜੇ ਪੈਣ ਵੀ ਕਿਧਰ ਲੰਘ ਗੀ ਮੈਨੂੰ ਮੈਸ ਦੀ ਫਿਕਰ ਘੱਟ ਤੇ ਲਾਣੇਦਾਰ ਤੋਂ ਹੋਣ ਵਾਲੀ ਸੇਵਾ ਪਰੇਟ ਦੀ ਵੱਧ ਤੀ

ਮੇਰੇ ਇੱਕ ਮਿੰਟ ਚ ਪੂਰੀ ਜੀਵਨ ਕਾਲ ਚ ਖਾਧੇ ਛਿਤਰਾਂ ਦਾ ਧਿਆਨ ਆਈ ਜਾਵੇ ਵੀ ਅੱਜ ਦਾ ਦਿਨ ਫੇਰ ਲਾਲ ਲਕੀਰ ਚ ਆ ਏਹੋ ਜੇ ਟੈਮ ਮੇਰੇ ਆਲਾ ਭਾਪਾ ਦੇਖਦਾ ਨੀ ਵੀ ਕੀ ਹੱਥ ਚ ਆਗਿਆ ਜੁਟ ਜਾਂਦਾ ਬੱਸ ਵੀ ਮੇਰੇ ਸਾਲਕਣਿਆ ਅੰਨਾ ਹੋ ਰਿਆ ਤੀ । ਫਲਾਨਾਂ•••• ਫਲਾਨਾ ਮੇਰੇ ਮਨ ਚ ਆਏ ਡਰਾਵਨੇ ਖਿਆਲਾਂ ਨਾਲ ਮੇਰਾ ਮੂਤ ਨਿਕਲਣ ਆਲਾ ਹੋਇਆ ਪਿਆ ।ਜਦੋਂ ਕੰਬਦਾ ਡਰਦਾ ਰੱਬ ਦਾ ਨਾ ਲੈ ਕੇ ਮੈਂ ਬਾਕੀ ਮੈਸਾਂ ਨੂੰ ਲੈਕੇ ਘਰੇ ਵੜਿਆ ਤਾਂ ਮੀਣੀ ਤਾਂ ਕੱਟੇ ਦੇ ਹੇਜ ਚ ਪਹਿਲਾਂ ਹੀ ਟੋਭੇ ਚੋਂ ਭੱਜਿਆ ਆਈ ਕਿਲੇ ਤੇ ਖੜੀ ੜਿੰਗੀ ਜਾਵੇ।ਮੇਰੀ ਬੋਕ ਵਰਗੇ ਬਣੇ ਮੂੰਹ ਤੇ ਨਿਖਾਰ ਆਇਆ ਅੱਜ ਇੱਕ ਮਾਂ ਦੀ ਮਮਤਾ ਨੇ ਦੂਜੀ ਮਾਂ ਦੀ ਮਮਤਾ ਨੂੰ ਰਾਕਸ਼ਸ਼ ਵਰਗੇ ਬੁੜੇ ਦੇ ਛਿਤਰਾਂ ਤੋ ਬਚਾ ਲਿਆ ਮੈਂ ਬੋਚਕ ਦੇਣੇ ਜਾ ਕੇ ਮੀਣੀ ਦੇ ਸਿੰਗ ਖੁਰਕਣ ਲੱਗਾ ਇਹ ਮੇਰਾ ਮੀਣੀ ਨੂੰ ਬਣਦਾ ਧੰਨਵਾਦ ਸੀ ।ਬਾਕੀ ਕਦੇ ਫੇਰ।

ਗੁਰਵਿੰਦਰ ਚੌਹਾਨ