ਅੱਜ ੳੁਹਦਾ ਵਿਅਾਹ ਸੀ ਬੇਸ਼ੱਕ ਵਿਅਾਹ ੳੁਹਦੀ ਅਾਵਦੀ ਮਰਜ਼ੀ ਨਾਲ ਹੋ ਰਿਹਾ ਸੀ ਪਰ ੳੁਹ ਖੁਸ਼ ਨਹੀਂ ਸੀ ।

ਜਦ ਡੋਲੀ ਤੁਰਨ ਲੱਗੀ ਤਾਂ ੳੁਹ ਸਭ ਨੂੰ ਮਿਲ ਕੇ ਅਾਵਦੇ ਲਹਿੰਗੇ ਨਾਲ ਧਰਤੀ ਹੂੰਝਦੀ ੲਿਕੱਲੀ ਅੰਦਰ ਵੱਲ ਦੌੜ ਗੲੀ । ਸੰਦੂਕਾਂ ਵਾਲੇ ਕਮਰੇ ‘ਚ ਕੁਛ ਲੱਭਣ ਲੱਗੀ ਤੇ ਫਿਰ ਮਾਂ ਦੀ ਫੋਟੋ ਦੇ ਮੂਹਰੇ ਜਾ ੳੁਹਦੀ ਭੁੱਬ ਨਿਕਲ ਗੲੀ । ਅੱਖਾਂ ਦਾ ਸੁਰਮਾ,ਮਸਕਾਰਾ ਵਹਿ ਤੁਰਿਅਾ । ਮਗਰੇ ਹੀ ੳੁਸਦਾ ਬਾਪੂ ਅਾ ਗਿਅਾ ।

ਰੋਂਦੀ ਧੀ ਨੂੰ ਕਲਾਵੇ ‘ਚ ਲੈ ਲਿਅਾ ਤੇ ਬਾਪੂ ਵੀ ਅੱਜ ਦੂਜੀ ਵਾਰ ਅੈਨਾ ਰੋੲਿਅਾ। ਪਹਿਲੀ ਵਾਰ ਬਚਪਨ ‘ਚ ੳੁਹਦੀ ਧੀ ਦੀ ੳੁਂਗਲ ਟਰਾਲੀ ਦੇ ਡਾਲੇ ‘ਚ ਅਾ ਕੱਟੀ ਗੲੀ ਸੀ ਤੇ ਕਿੰਨਾ ਲਹੂ ਵਗਿਅਾ ਸੀ । ਧੀ ਤੋਂ ਕਿਤੇ ਵੱਧ ੳੁਹਦਾ ਬਾਪੂ ਰੋੲਿਅਾ ਸੀ ਅਤੇ ਅੱਜ ਜਦ ੳੁਹ ਰੋੲਿਅਾ ਤਾਂ ਧੀ ਨੂੰ ਅਾਵਦੇ ਦੁੱਖ ਤੋਂ ਵੱਡਾ ਦੁੱਖ ਬਾਪ ਦਾ ਲੱਗਾ । ਪਤਾ ਨਹੀਂ ਕਿਵੇਂ ਰਹੂਗਾ ੲਿਕੱਲਾ ਬਾਪੂ ਮੇਰੇ ਬਿਨਾਂ, ਮਾਂ ਬਿਨਾਂ । ਮਗਰੋਂ ਰੋੳੂ ਤਾਂ ਕੌਣ ਚੁੱਪ ਕਰਾੳੂ, ੳੁਹਦਾ ਤਾਂ ਮਾਂ ਬਾਪ ਦੋਨੋਂ ਹੈ ਨਹੀਂ … ਧੀ ਕਿੰਨਾ ਕੁਛ ਸੋਚ ਹਟਕੋਰੇ ਭਰਦੀ ਬਾਪ ਦੀਅਾਂ ਅੱਖਾਂ ਪੂੰਝਦੀ ਕਹਿਣ ਲੱਗੀ, “ਫੌਜੀ ਬਹਾਦਰ ਹੁੰਦੇ ਅਾ,ਰੋਣਗੇ ਤਾਂ ਜ਼ਿੰਦਗੀ ਦੀ ਜੰਗ ਕਿਵੇਂ ਲੜਨਗੇ…” ਬਾਪੂ ੳੁਹਦੀ ਗੱਲ ਸੁਣ ਹੱਸ ਪਿਅਾ । ਬਾਹਰੋਂ ਅਵਾਜ਼ ਅਾੲੀ, ” ਅਾਜੋ ਭਾੲੀ, ਡੋਲੀ ਤੋਰ ਦੇੲੀੲੇ ਫੇਰ ਪੌਣ ਹੋਜੂ ….”

ਬਾਪੂ ਨੇ ਅਾਵਦੀ ਜੇਬ ਚੋ ਰੁਮਾਲ ਕੱਢ ਧੀ ਦੀਅਾਂ ਅੱਖਾਂ ਦੇ ਅਾਸੇ ਪਾਸੇ ਲੱਗਾ ਸੁਰਮਾ ਪੂੰਝ ਦਿੱਤਾ ਤੇ ਕਿਹਾ ,”ਖਿਅਾਲ ਰੱਖੀ ਸਹੁਰੇ ਘਰ ਸਭ ਦਾ…ਜਿਵੇਂ ਮੇਰਾ ਰੱਖਦੀ ਸੀ…” ੳੁਹਨੇ ਬਾਪੂ ਵੱਲ ਵੇਖ ਸਿਰ ਹਿਲਾੲਿਅਾ ।

ਸੰਦੂਕ ਫਰੋਲ ਮਾਂ ਦੀਅਾਂ ਝਾਂਜਰਾ ਕੱਢ ਕਿਹਾ,” ਮੈਂ ੲੇਹ ਲੈ ਜਾ ੲੇਹ ਬਾਪੂ …” ਬਾਪੂ ਨੇ ੳੁਹਦੇ ਸਿਰ ਤੇ ਹੱਥ ਰੱਖ ਕਿਹਾ,” ਪੁੱਛਣ ਵਾਲੀ ਗੱਲ ੲੇ ੲੇਹ ਭਲਾ…ਲੈ ਜਾ ਜੋ ਮਰਜ਼ੀ ।” ੳੁਹਨੇ ਝਾਂਜਰਾਂ ਮੁੱਠੀ ‘ਚ ਘੁੱਟ ਲੲੀਅਾਂ ਤੇ ਬਾਪ ਨਾਲ ਬਾਹਰ ਅਾ ਗੲੀ ਤੇ ਸੁਖੀ ਸਾਂਦੀ ਡੋਲੀ ਤੋਰ ਦਿੱਤੀ ।

ਬਾਪੂ ਜਾਣਦਾ ਸੀ ਕਿ ੳੁਹ ਝਾਂਜਰਾਂ ੳੁਹਦੀ ਹਿੰਮਤ ਬਣਨਗੀਅਾਂ। ਜਦੋਂ ੳੁਹਦੀ ਧੀ ਦੀ ਮਾਂ ਹਮੇਸ਼ਾ ਲੲੀ ਦੂਰ ਗੲੀ ਸੀ ਤਾਂ ੳੁਹ ਝਾਂਜਰਾਂ ੳੁਸਦੇ ਪੈਰੀਂ ਸਨ । ਧੀ ਨੇ ਨਿੱਕੇ ਨਿੱਕੇ ਹੱਥਾਂ ਨਾਲ ਮੋੲੀ ਮਾਂ ਪੈਰੋਂ ੳੁਹ ਝਾਂਜਰਾਂ ਲਾ ਮੁੱਠੀ ‘ਚ ਲੈ ਲੲੀਅਾਂ ਸੀ । ਹਰ ਰਾਤ ਧੀ ਸੌਣ ਵੇਲੇ ੳੁਹ ਝਾਂਜਰਾਂ ਮੁੱਠੀ ‘ਚ ਲੈ ਸੌਂ ਜਾਂਦੀ… ੲੇਹ ਝਾਂਜਰਾਂ ‘ਚ ੳੁਹਦੀ ਮਾਂ ਦਾ ਨਿੱਘ ਸੀ ।…

#ਜੱਸੀ #brarjessy

Pic : SC Creation ( Satnam Singh)