7 ਪੋਹ ਦੀ ਠੰਡੀ ਰਾਤ ਜਦ ਕਿਲੇ ਤੋ ਸਰਸਾ ਵੱਲ ਜਾ ਰਹੇ ਸਨ ਤਾਂ ਉਪਰੋ ਬੱਦਲ ਵੀ ਗਰਜ ਤੇ ਲਿਸ਼ਕ ਰਹੇ ਸਨ ਅਤੇ ਬੂੰਦਾ-ਬਾਂਦੀ ਵੀ ਸ਼ੁਰੂ ਹੋ ਗਈ ਸੀ .।

.

ਅੰਮ੍ਰਿਤ ਵੇਲਾ ਹੋਇਆ ਤਾਂ ਗੁਰੂ ਜੀ ਨੇ ਹੁਕਮ ਕੀਤਾ ਕਿ ਨਿਤਨੇਮ ਕੀਤਾ ਜਾਏ ਅਤੇ ਆਸਾ ਦੀ ਵਾਰ ਦੇ ਦੀਵਾਨ ਸਜਾਏ ਜਾਣ

.

ਭਾਈ ਦਇਅਆ ਸਿੰਘ ਜੀ ਕਹਿਣ ਲਗੇ “ਗੁਰੂ ਜੀ, ਦੁਸ਼ਮਣ ਨੇ ਪਿਛੋ ਹਮਲਾ ਕਰ ਦਿਤਾ ਹੈ ਇਥੇ ਪੜਾਅ ਕਰਨਾ ਖਤਰੇ ਤੋ ਖਾਲੀ ਨਹੀ”. ਮੁਗਲਾਂ ਤੇ ਹਿੰਦੂ ਰਾਜਿਆਂ ਵਲੋ ਸਾਰੀਆਂ ਕਸਮਾਂ ਤੋੜ ਕੇ ਪਿਛੋਂ ਹਮਲਾ ਕਰ ਦਿਤਾ ਸੀ.

ਗੁਰੂ ਜੀ ਨੇ ਕਿਹਾ “ਭਾਈ ਦਇਆ ਸਿੰਘ ਜੀ ਨਿਤਨੇਮ ਖਾਲਸੇ ਦਾ ਸਭ ਤੋ ਵੱਡਾ ਖਜ਼ਾਨਾ ਹੈ , ਇਸ ਤੋ ਬਿਨਾਂ ਤੁਸੀ ਦੁਸ਼ਮਣ ਨਾਲ ਕਦੇ ਵੀ ਨਹੀ ਲੜ ਸਕਦੇ . ਅ੍ਰੰਮਿਤ ਵੇਲਾ ਸੰਭਾਲਣਾ ਖਾਲਸੇ ਦਾ ਪਹਿਲਾ ਫਰਜ਼ ਹੈ .ਤੁਸੀ ਆਸਾ ਦੀ ਵਾਰ ਦਾ ਕੀਰਤਨ ਕਰੋ ਅਕਾਲ ਪੁਰਖ ਆਪ ਰੱਖਿਆ ਕਰੇਗਾ”.

ਦੇਖੋ ਸਿੰਘੋ ਗੁਰੂ ਸਾਹਿਬ ਨੇ ਅ੍ਰੰਮਿਤ ਵੇਲੇ ਨੂੰ ਕਿੰਨੀ ਮਹਾਨਤਾ ਬਖਸ਼ੀ ਹੈ. ਪਿਛੇ ਦੁਸ਼ਮਣ ਫੌਜਾ ਸਾਹਮਣੇ ਸਰਸਾ ਨਦੀ ਦਾ ਠਾਠਾ ਮਾਰਦਾ ਪਾਣੀ ਤੇ ਵਿਚਕਾਰ ਗੁਰੂ ਸਾਹਿਬ ਨਿਤਨੇਮ ਕਰ ਰਹੇ ਨੇ.

ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਉਦੇ ਸਿੰਘ ਦਾ ਪੰਜਾਹ ਸਿੰਘਾ ਦਾ ਜਥਾ ਸ਼ਾਹੀ ਟਿਬਾ ਨਾ ਦੇ ਉਚੇ ਥਾਂ ਤੇ ਫੌਜਾਂ ਨਾਲ ਮੁਕਾਬਲਾ ਕਰ ਰਹੇ ਸਨ .ਬਾਬਾ ਜੀਵਨ ਸਿੰਘ ਦਾ ਸੌ ਸਿੰਘਾ ਦਾ ਜਥਾ ਦੂਸਰੇ ਪਾਸੇ ਮੁਗਲਾਂ ਨੂੰ ਕੰਧ ਬਣ ਰੋਕੀ ਖੜੇ ਸੀ.

ਭਾਈ ਬਚਿਤਰ ਸਿੰਘ ਦਾ ਜਥਾ ਗੁਰੂ ਜੀ ਤੇ ਵਹੀਰ ਦੀ ਰਖਵਾਲੀ ਕਰ ਰਹੇ ਸਨ.

ਸਰਸਾ ਦੇ ਕੰਢੇ ਤੇ ਬਹੁਤ ਭਿਆਨਕ ਤੇ ਲਹੂ ਡੋਲਵੀ ਜੰਗ ਹੋਈ .

ਭਾਈ ਉਦੇ ਸਿੰਘ ਤੇ ਹੋਰ ਸੈਕੜੇ ਸਿੰਘ ਸੂਰਮੇ ਸ਼ਹੀਦੀਆ ਪ੍ਰਾਪਤ ਕਰ ਗਏ.

ਪੂਰਬ ਵਲ ਸੂਰਜ ਦਾ ਚਾਨਣਾ ਹੋਇਆ ਨਹੀ ਸੀ ਕਿ ਨਿਤਨੇਮ ਪੂਰਾ ਹੋਣ ਤੇ ਗੁਰੂ ਸਾਹਿਬ ਨੇ ਨਦੀ ਪਾਰ ਕਰਨ ਦਾ ਹੁਕਮ ਦਿਤਾ .

ਉਪਰੋ ਜੋਰਦਾਰ ਮੀਂਹ ਤੇ ਸਰਸਾ ਦਾ ਠਾਠਾ ਮਾਰਦਾ ਠੰਡਾ ਪਾਣੀ ਬਹੁਤ ਸਿੰਘਾਂ ਤੇ ਬੇਸ਼ਕੀਮਤੀ ਗੁਰੂ ਸਾਹਿਬ ਦੁਆਰਾ ਰਚਿਤ ਗ੍ਰੰਥਾ ਨੂੰ ਰੋੜ ਕੇ ਲੈ ਗਿਆ.

ਨਦੀ ਦੇ ਵਹਾਅ ਨੇ ਗੁਰੂ ਸਾਹਿਬ ਦਾ ਪਰਿਵਾਰ ਅਲੱਗ-ਥਲੱਗ ਕਰਕੇ ਤਿੰਨ ਹਿੱਸਿਆਂ ਚ ਵੰਡ ਦਿਤਾ . ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਗੰਗੂ ਰਸੋਈਏ ਦੇ ਨਾਲ ਉਹਦੇ ਪਿੰਡ ਖੇੜੀ ਨੂੰ ਚਲੇ ਗਏ.

ਗੁਰੂ ਸਾਹਿਬ ਦੇ ਮਹਿਲ ਭਾਈ ਮਨੀ ਸਿੰਘ ਨਾਲ ਦਿਲੀ ਨੂੰ ਚਲੇ ਗਏ.

ਬਾਬਾ ਅਜੀਤ ਸਿੰਘ ਜੁਝਾਰ ਸਿੰਘ ਤੇ ਬਾਕੀ ਬਚੇ 40 ਸਿੰਘ ਗੁਰੂ ਸਾਹਿਬ ਨਾਲ ਰੋਪੜ ਨੂੰ ਚਲੇ ਗਏ. ਮੁਗਲ ਫੌਜਾਂ ਦਾ ਨਦੀ ਪਾਰ ਕਰਨ ਦਾ ਹੌਸਲਾ ਨਾ ਪਿਆ ਤੇ ਉਹ ਪੁਲ ਰਾਂਹੀ ਗੁਰੂ ਸਾਹਿਬ ਦਾ ਪਿਛਾ ਕਰਨ ਲਗ ਪਏ…..

ਅੱਜ ਇਸ ਜਗ੍ਹਾ ਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਕਾਇਮ ਹੈ….

ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਜੋ ਇਸ ਦਿਨ ਸ਼ਹੀਦੀਆਂ ਪਾ ਗਏ ਮਾਲਕ ਕਿਰਪਾ ਕਰਨ ਅਸੀਂ ਵੀ ਇਸੇ ਸਿਦਕ ਦੇ ਧਾਰਨੀ ਹੋ ਸਕੀਏ ।