ਦੂਸਰੇ ਵਿਸਵ ਯੁੱਧ ਦੇ ਦੌਰਾਨ ਹਿਟਲਰ ਨੇ 1 ਕਰੋੜ ਯਹੂਦੀਆਂ ਦਾ ਕਤਲ ਕੀਤਾ । ਹਿਟਲਰ ਜੋ ਕਿ ਯਹੂਦੀਆਂ ਨੂੰ ਸਖਤ ਨਫਰਤ ਕਰਦਾ ਸੀ , ਨੇ ਦੂਸਰੇ ਵਿਸਵ ਯੁੱਧ ਦੇ ਦੌਰਾਨ ਯਹੂਦੀਆਂ ਨੂੰ ਮਾਰਨ ਲਈ ਸਪੈਸਲ ਕੰਨਸਨਟਰੈਸਨ ਕੈਂਪ ਬਣਵਾਏ ਜਿਥੇ ਜਰਮਨ

ਵਿੱਚੋ ਵੱਖ ਵੱਖ ਹਿੱਸਿਆਂ ਤੋਂ ਯਹੂਦੀਆਂ ਨੂੰ ਇੱਕਠਾ ਕਰਕੇ ਰੇਲਾਂ ਰਾਹੀਂ ਭਰ ਭਰ ਕੇ ਲਿਆਇਆਂ ਜਾਂਦਾ । ਇਹ ਕੈਂਪ ਆਸਵਿਜ , ਸੋਬੀਬੋਰ ਤੇ ਹੋਰ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਬਣਾਏ ਗਏ ਤੇ ਔਰਤਾਂ , ਬੱਚਿਆਂ ਤੇ ਮਰਦਾਂ ਦਾ ਰੋਜਾਨਾ ਵੱਡੀ ਗਿਣਤੀ ਵਿੱਚ ਕਤਲ ਕੀਤਾ ਜਾਂਦਾ ਸੀ

ਜੋ ਆਦਮੀ ਕੰਮ ਕਾਰ ਨਹੀਂ ਕਰ ਸਕਦੇ ਸਨ , ਜਿਹਨਾਂ ਵਿੱਚ ਬਜੁਰਗ , ਕਈ ਔਰਤਾਂ ਤੇ ਬੱਚੇ ਵੀ ਸਾਮਲ ਹੁੰਦੇ ਸਨ , ਸਭ ਨੂੰ ਇੱਕ ਵੱਡੀ ਗਿਣਤੀ ਵਿੱਚ ਇੱਕਠਾ ਕਰਕੇ ਗੈਸ ਚੈਂਬਰਾਂ ਵਿੱਚ ਵਾੜ ਕੇ ਅੰਦਰ ਡਾਕਲੋਵਿਨ ਨਾਂ ਦੀ ਜਹਿਰੀਲੀ ਗੈਸ ਛੱਡ ਦਿੱਤੀ ਜਾਂਦੀ ਤੇ ਉਸ ਜਹਿਰੀਲੀ ਗੈਸ ਨਾਲ ਜਦੋਂ ਉਹ ਮਰ ਜਾਂਦੇ ਤਾਂ ਲਾਸਾਂ ਨੂੰ ਬਾਹਰ ਕੱਢ ਕੇ ਸਾੜ ਦਿੱਤਾ ਜਾਂਦਾ ।

ਇਹ ਮਨੁੱਖ ਕਤਲੇਆਮ ਦਾ ਘਿਣੌਨਾ ਕੰਮ ਦੂਸਰੇ ਵਿਸਵ ਯੁੱਧ ਦੇ ਅੰਤ ਹੋਣ ਤੱਕ ਚਲਦਾ ਰਿਹਾ , ਜਦੋਂ ਇੰਗਲੈਂਡ ਤੇ ਹੋਰ ਮੁਲਕਾਂ ਨੇ ਜਰਮਨੀ ਨੂੰ ਹਰਾ ਕੇ ਲੱਖਾਂ ਯਹੂਦੀਆਂ ਨੂੰ ਇਹਨਾਂ ਕਨਸਨਟਰੈਸਨ ਕੈਂਪਾਂ ਵਿੱਚੋਂ ਆਜਾਦ ਕਰਵਾਇਆ ।

ਦੂਸਰੇ ਵਿਸਵ ਯੁੱਧ ਤੋਂ ਬਾਅਦ ਯਹੂਦੀਆਂ ਨੇ ਆਪਣਾ ਅਲੱਗ ਮੁਲਕ ਇਜਰਾਇਲ ਬਣਾ ਲਿਆ । ਅੱਜ ਯਹੂਦੀ ਕੌਮ ਦੁਨੀਆਂ ਦੀ ਨੰਬਰ ਇੱਕ ਕੌਮ ਮੰੰਨੀ ਜਾਂਦੀ ਹੈ , ਪੂਰੇ ਮਿਡਲ ਈਸਟ ਵਿੱਚ ਇਜਰਾਈਲ ਸਭ ਤੋਂ ਅਮੀਰ ਦੇਸ ਹੈ । ਯਹੂਦੀਆਂ ਨੇ ਆਪਣੀ ਕੌਮ ਤੇ ਬੇਅੰਤ ਤਸੀਹੇ ਝੱਲ ਕੇ ਵੀ ਆਪਣੀ ਮਿਹਨਤ ਦੇ ਸਦਕਾ ਪੂਰੀ ਦੁਨੀਆਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ

Harshpreet Singh Virk