ਅਟਾਰੀ ਵਿੱਚ ਇੱਕ ਵਿਸ਼ਵਾਸ ਹੈ ਕਿ ਧਰੂ ਤਾਰੇ ਵਰਗਾ ਚਮਕਦਾਰ ਇੱਕ ਤਾਰਾ ਉਦੋੰ ਅਸਮਾਨ ਵਿੱਚ ਨਜ਼ਰ ਆਏਗਾ, ਜਦੋੰ ਧਰਤੀ ਤੇ ਸ਼ਾਮ ਸਿੰਘ ਵਰਗਾ ਇੱਕ ਹੋਰ ਮਨੁੱਖ ਜਨਮ ਲਵੇਗਾ।

ਸ਼ਹੀਦ ਦੀ ਆਤਮਾ, ਮੇਰੇ ਬੱਚੇ ਉੱਪਰ ਵੇਖਦੀ ਹੈ ਤੇ ਉਦਾਸ ਹੋ ਜਾਂਦੀ ਹੈ, ਪਰ ਫ਼ਿਰ ਉਸ ਦੀ ਨਜ਼ਰ ਮੇਰੇ ਪੰਜਾਬ ਦੀਆਂ ਧੀਆਂ ਵੱਲ ਆ ਟਿਕਦੀ ਹੈ।

“ਸ਼ਾਮ ਸਿੰਘ ਵਰਗਾ ਇੱਕ ਹੋਰ ਕਦੋੰ ਜਨਮ ਲਵੇਗਾ…? ”

ਉਹ ਪੁੱਛਦੀ ਹੈ।

– ਗੁਰਤੇਜ ਸਿੰਘ

(ਬਾਪ ਦਾ ਖ਼ਤ, ਪੁਸਤਕ ਸਿੰਘਨਾਦ ਵਿਚੋਂ)

ਅਟਾਰੀ ਦੇ ਜਰਨੈਲ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ…

#ਸ਼ਿਵਜੀਤ_ਸਿੰਘ